ਪੰਜਾਬੀ ਇੰਡਸਟਰੀ ਤੋਂ ਇੱਕ ਦੁਖਦਾਈ ਖ਼ਬਰ ਆਈ ਹੈ। ਜਾਣਕਾਰੀ ਅਨੁਸਾਰ ਪੰਜਾਬੀ ਗੀਤਕਾਰ ਹਰਬੰਸ ਸਿੰਘ ਜੰਡੂ ਦਾ ਦੇਹਾਂਤ ਹੋ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਉਸਦੀ ਮੌਤ 8 ਮਾਰਚ ਨੂੰ ਹੋਈ ਸੀ।
ਉਨ੍ਹਾਂ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਪਿੰਡ ਲਿੱਤਰਾਂ ਵਿੱਚ ਹੋਇਆ ਸੀ। ਉਨ੍ਹਾਂ ਨੂੰ ਜੰਡੂ ਲਿੱਤਰਾਂਵਾਲਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ | ਉਨ੍ਹਾਂ ਨੇ ਪਹਿਲੀ ਵਾਰ 1968 'ਚ ਗੀਤ ਲਿਖਣੇ ਸ਼ੁਰੂ ਕੀਤੇ। ਉਨ੍ਹਾਂ ਨੇ ਬਹੁਤ ਸਾਰੇ ਮਸ਼ਹੂਰ ਗੀਤ ਲਿਖੇ ਹਨ ਅਤੇ ਪੰਜਾਬੀ ਇੰਡਸਟਰੀ ਵਿੱਚ ਬਹੁਤ ਨਾਮ ਕਮਾਇਆ ਹੈ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਪੰਜਾਬੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ
ਉਨ੍ਹਾਂ ਨੇ ਦੁਨੀਆ ਭਰ ਵਿੱਚ ਬਹੁਤ ਸਾਰੇ ਪ੍ਰਸਿੱਧ ਗੀਤ ਲਿਖੇ ਜਿਨ੍ਹਾਂ ਨੂੰ ਪਸੰਦ ਕੀਤਾ ਗਿਆ। ਉਨ੍ਹਾਂ ਦੀਆਂ ਯਾਦਗਾਰੀ ਰਚਨਾਵਾਂ ਵਿੱਚ ਗੀਤ ‘ਗਿੱਧਿਆਂ ਦੀ ਰਾਣੀਏ’ ਤੋਂ ਲੈ ਕੇ ਜੈਜ਼ੀ ਬੈਂਸ ਦੀ ਅਵਾਜ਼ ਵਿੱਚ ਮਸ਼ਹੂਰ ਗੀਤ “ਕਿਹੜਾ ਜੰਮ ਪਿਆ ਸੂਰਮਾ, ਅਤੇ ਸੂਰਮਾ 2 , ਚੰਨ ਮੇਰੇ ਮੱਖਣਾ (ਬਲਵਿੰਦਰ ਸਫਰੀ), ਸਰਦਾਰਾ, ਅਤੇ ਪੁੱਤ ਸਰਦਾਰਾ ਦੇ (ਕੁਲਦੀਪ ਮਾਣਕ) ਅਤੇ ਹੋਰ ਬਹੁਤ ਸਾਰੇ ਗੀਤ ਸ਼ਾਮਲ ਹਨ।
ਜੰਡੂ ਸਾਬ੍ਹ ਏਸ਼ੀਅਨ ਪੌਪ ਅਵਾਰਡਾਂ ਸਮੇਤ ਬਹੁਤ ਸਾਰੇ ਪੁਰਸਕਾਰ ਉਨ੍ਹਾਂ ਦੀ ਝੋਲੀ ਪਏ | ਚਾਰ ਵਾਰ ਸਰਵੋਤਮ ਗੀਤਕਾਰ (1982 ਤੋਂ), ਬੀਬੀਸੀ ਰੇਡੀਓ ਡਬਲਯੂਐਮ (2004), ਸੈਂਡਵੈਲ ਕੌਂਸਲ ਨੇ ਜੰਡੂ ਸਾਬ੍ਹ ਨ੍ਹ ਆਪਣੇ ਗੀਤਾਂ ਰਾਹੀਂ ਦੁਨੀਆ ਭਰ ਵਿੱਚ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਸਨਮਾਨਿਤ ਕੀਤਾ ਸੀ|