ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੋਟਾਂ ਦੇ ਵੱਡੇ ਫਰਕ ਨਾਲ ਚੋਣਾਂ ਜਿੱਤ ਲਈਆਂ ਹਨ। ਜਿਸ ਤੋਂ ਬਾਅਦ 71 ਸਾਲਾ ਪੁਤਿਨ ਨੇ ਅਗਲੇ 6 ਸਾਲਾਂ ਲਈ ਆਪਣਾ ਕਾਰਜਕਾਲ ਸੁਰੱਖਿਅਤ ਕਰ ਲਿਆ ਹੈ। ਹਾਲਾਂਕਿ, ਉਨ੍ਹਾਂ ਦੇ ਹਜ਼ਾਰਾਂ ਵਿਰੋਧੀਆਂ ਨੇ ਪੋਲਿੰਗ ਸਟੇਸ਼ਨਾਂ 'ਤੇ ਪ੍ਰਦਰਸ਼ਨ ਕੀਤਾ। ਇੱਥੇ ਅਮਰੀਕਾ ਨੇ ਕਿਹਾ ਹੈ ਕਿ ਇਹ ਚੋਣਾਂ ਨਾ ਤਾਂ ਆਜ਼ਾਦ ਸਨ ਅਤੇ ਨਾ ਹੀ ਨਿਰਪੱਖ।
ਮੀਡੀਆ ਰਿਪੋਰਟਾਂ ਮੁਤਾਬਕ ਪੁਤਿਨ ਨੂੰ 87.8 ਫੀਸਦੀ ਵੋਟਾਂ ਮਿਲੀਆਂ ਹਨ। ਕਮਿਊਨਿਸਟ ਉਮੀਦਵਾਰ ਨਿਕੋਲਾਈ ਖਾਰੀਤੋਨੋਵ 4 ਫੀਸਦੀ ਤੋਂ ਘੱਟ ਵੋਟਾਂ ਹਾਸਲ ਕਰਕੇ ਦੂਜੇ ਨੰਬਰ 'ਤੇ ਰਹੇ। ਤੀਜੇ ਸਥਾਨ 'ਤੇ ਰਹੇ - ਵਲਾਦਿਸਲਾਵ ਦਾਵਾਨਕੋਵ ਅਤੇ ਲਿਓਨਿਡ ਸਲੂਟਸਕੀ ਚੌਥੇ ਸਥਾਨ 'ਤੇ ਰਹੇ।
ਨਤੀਜਿਆਂ ਤੋਂ ਬਾਅਦ, ਸੰਯੁਕਤ ਰਾਜ, ਜਰਮਨੀ, ਯੂਨਾਈਟਿਡ ਕਿੰਗਡਮ ਅਤੇ ਕਈ ਹੋਰ ਦੇਸ਼ਾਂ ਨੇ ਕਿਹਾ ਕਿ ਰੂਸ ਵਿੱਚ ਚੋਣਾਂ ਨਾ ਤਾਂ ਆਜ਼ਾਦ ਅਤੇ ਨਾ ਹੀ ਨਿਰਪੱਖ ਸਨ। ਸਿਆਸੀ ਵਿਰੋਧੀਆਂ ਨੂੰ ਕੈਦ ਕਰ ਲਿਆ ਗਿਆ ਅਤੇ ਸੈਂਸਰਸ਼ਿਪ ਲਗਾਈ ਗਈ।
ਪੁਤਿਨ ਨੇ ਆਪਣੇ ਸਮਰਥਕਾਂ ਨੂੰ ਕਿਹਾ ਕਿ ਉਹ ਯੂਕਰੇਨ ਵਿੱਚ ਰੂਸ ਦੇ ‘ਸਪੈਸ਼ਲ ਮਿਲਟਰੀ ਆਪਰੇਸ਼ਨ’ ਨਾਲ ਸਬੰਧਤ ਕੰਮ ਕਰਨ ਅਤੇ ਰੂਸੀ ਫੌਜ ਨੂੰ ਮਜ਼ਬੂਤ ਕਰਨ ਨੂੰ ਪਹਿਲ ਦੇਣਗੇ। "ਸਾਡੇ ਸਾਹਮਣੇ ਬਹੁਤ ਸਾਰੇ ਕੰਮ ਹਨ। ਕੋਈ ਵੀ ਵਿਅਕਤੀ ਜੋ ਸਾਨੂੰ ਡਰਾਉਣਾ ਚਾਹੁੰਦਾ ਹੈ, ਸਾਨੂੰ ਦਬਾਉਣਾ ਚਾਹੁੰਦਾ ਹੈ, ਇਤਿਹਾਸ ਵਿੱਚ ਕਦੇ ਵੀ ਕੋਈ ਅਜਿਹਾ ਕਰਨ ਵਿੱਚ ਸਫਲ ਨਹੀਂ ਹੋਇਆ ਹੈ। ਉਹ ਹੁਣ ਵੀ ਸਫਲ ਨਹੀਂ ਹੋਏ ਹਨ ਅਤੇ ਉਹ ਭਵਿੱਖ ਵਿੱਚ ਕਦੇ ਵੀ ਸਫਲ ਨਹੀਂ ਹੋਣਗੇ।