ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਏ ਰਜਿੰਦਰ ਸਿੰਘ ਜੀਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਦੱਸ ਦੇਈਏ ਕਿ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਰਜਿੰਦਰ ਸਿੰਘ ਜੀਤ ਦੀ ਚੰਡੀਗੜ੍ਹ ਵਿਖੇ 'ਆਪ' ਪ੍ਰਧਾਨ ਅਮਨ ਅਰੋੜਾ ਨਾਲ ਮੁਲਾਕਾਤ ਕਰਵਾਈ। ਇਸ ਦੌਰਾਨ ਜੀਤ ਨੂੰ ਅਮਨ ਅਰੋੜਾ ਨੇ ‘ਆਮ ਆਦਮੀ ਪਾਰਟੀ’ ਵਿਚ ਸ਼ਾਮਲ ਕਰਵਾਇਆ।
ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਦੇ ਰਹੇ ਕਰੀਬੀ
ਦੱਸ ਦਈਏ ਕਿ ਆਗੂ ਰਜਿੰਦਰ ਸਿੰਘ ਜੀਤ ਜੋ ਕਿ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੇ ਕਾਫੀ ਕਰੀਬੀ ਮੰਨੇ ਜਾਂਦੇ ਸਨ। ਉਨ੍ਹਾਂ ਨੇ ਅੱਜ ਮੁੱਢਲੀ ਮੈਂਬਰਸ਼ਿਪ ਸਮੇਤ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ।
ਅਹਿਮ ਅਹੁਦਿਆਂ ਉਤੇ ਰਹਿ ਚੁੱਕੇ ਹਨ
ਜੀਤ ਖੰਨਾ ਦੇ ਰਹਿਣ ਵਾਲੇ ਹਨ ਅਤੇ ਉਹ ਲੰਮੇ ਸਮੇਂ ਤੋਂ ਪਾਰਟੀ ਨਾਲ ਜੁੜੇ ਸਨ। ਆਪਣਾ ਸਿਆਸੀ ਸਫਰ ਅਕਾਲੀ ਦਲ ਤੋਂ ਸ਼ੁਰੂ ਕਰਨ ਵਾਲੇ ਰਜਿੰਦਰ ਜੀਤ ਪਾਰਟੀ ਵਿੱਚ ਕਈ ਅਹਿਮ ਅਹੁਦਿਆਂ ਉਤੇ ਰਹਿ ਚੁੱਕੇ ਹਨ। ਉਹ ਖੰਨਾ ਦੇ ਸਾਬਕਾ ਕੌਂਸਲਰ ਵੀ ਹਨ