ਖ਼ਬਰਿਸਤਾਨ ਨੈੱਟਵਰਕ- ਦਿੱਲੀ ਵਿੱਚ ਰੇਪ ਵਰਗੇ ਘਿਨਾਉਣੇ ਮਾਮਲੇ ਅਕਸਰ ਦੇਖਣ ਨੂੰ ਮਿਲਦੇ ਹਨ, ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿਥੇ 9-9 ਸਾਲ ਦੀਆਂ ਬੱਚੀਆਂ ਨਾਲ ਰੇਪ ਕੀਤਾ ਗਿਆ। ਇਹ ਘਟਨਾ ਨਰੇਲਾ ਇਲਾਕੇ ਦੀ ਦੱਸੀ ਜਾ ਰਹੀ ਹੈ।
ਸਵੀਮਿੰਗ ਪੂਲ ਵਿਚ ਪ੍ਰੈਕਟਿਸ ਕਰਨ ਗਈਆਂ ਸਨ ਲੜਕੀਆਂ
ਮੀਡੀਆ ਰਿਪੋਰਟ ਮੁਤਾਬਕ ਇਹ ਘਟਨਾ ਕੁੜੀਆਂ ਨਾਲ ਉਦੋਂ ਵਾਪਰੀ ਜਦੋਂ ਉਹ ਸਵੀਮਿੰਗ ਪੂਲ ਵਿੱਚ ਗਈਆਂ ਸਨ। ਪੁਲਿਸ ਨੇ ਪੀੜਤਾ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਘਟਨਾ 7 ਅਗਸਤ ਦੀ ਦੱਸੀ ਜਾ ਰਹੀ ਹੈ। ਦਿੱਲੀ ਵਿੱਚ ਨਾਬਾਲਗਾਂ ਨਾਲ ਵਾਪਰੀਆਂ ਘਟਨਾਵਾਂ ਬਹੁਤ ਚਿੰਤਾਜਨਕ ਹਨ।
ਮੁਲਜ਼ਮ ਗ੍ਰਿਫਤਾਰ
ਦਿੱਲੀ ਪੁਲਿਸ ਦੇ ਅੰਕੜਿਆਂ ਅਨੁਸਾਰ, ਇਸ ਸਾਲ ਜੂਨ ਤੱਕ ਰੇਪ ਅਤੇ ਪੋਕਸੋ ਅਪਰਾਧਾਂ ਦੇ 932 ਮਾਮਲੇ ਦਰਜ ਕੀਤੇ ਗਏ ਸਨ, ਜਦੋਂ ਕਿ 2024 ਵਿੱਚ ਇਸੇ ਸਮੇਂ ਦੌਰਾਨ 1,040 ਮਾਮਲੇ ਦਰਜ ਕੀਤੇ ਗਏ ਸਨ। ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਨਿਲ ਕੁਮਾਰ ਅਤੇ ਮੁਨੀਲ ਕੁਮਾਰ ਵਜੋਂ ਕੀਤੀ ਹੈ। ਅਨਿਲ ਕੁਮਾਰ ਬਿਹਾਰ ਦੇ ਸਮਸਤੀਪੁਰ ਦਾ ਰਹਿਣ ਵਾਲਾ ਹੈ ਜਦੋਂ ਕਿ ਮੁਨੀਲ ਕੁਮਾਰ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਜ਼ਿਲ੍ਹੇ ਦਾ ਰਹਿਣ ਵਾਲਾ ਹੈ।
ਜਾਨੋਂ ਮਾਰਨ ਦੀਆਂ ਵੀ ਦਿੱਤੀਆਂ ਧਮਕੀਆਂ
ਪੀੜਤ ਕੁੜੀਆਂ ਨੇ ਮੈਜਿਸਟ੍ਰੇਟ ਦੇ ਸਾਹਮਣੇ ਬਿਆਨ ਦਰਜ ਕਰਵਾਏ ਹਨ। ਪੀੜਤਾ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਹੈ ਕਿ ਉਹ ਪ੍ਰੈਕਟਿਸ ਲਈ ਸਵੀਮਿੰਗ ਪੂਲ ਗਈਆਂ ਸਨ, ਉਸ ਸਮੇਂ ਅਨਿਲ ਕੁਮਾਰ ਨਾਮ ਦਾ ਇੱਕ ਦੋਸ਼ੀ ਉਸ ਨੂੰ ਇੱਕ ਕਮਰੇ ਵਿੱਚ ਲੈ ਗਿਆ ਅਤੇ ਉਸ ਨਾਲ ਰੇਪ ਕੀਤਾ। ਇਸ ਤੋਂ ਬਾਅਦ ਅਨਿਲ ਦੇ ਦੋਸਤ ਮੁਨੀਲ ਕੁਮਾਰ ਨੇ ਵੀ ਕਥਿਤ ਤੌਰ 'ਤੇ ਕੁੜੀਆਂ ਨਾਲ ਰੇਪ ਕੀਤਾ ਅਤੇ ਦੋਵਾਂ ਨੇ ਨਾਬਾਲਗਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।
ਡੀਸੀਪੀ ਆਊਟਰ ਨੌਰਥ ਦਿੱਲੀ ਹਰੇਸ਼ਵਰ ਨੇ ਕਿਹਾ ਕਿ ਘਟਨਾ ਵਿੱਚ ਸ਼ਾਮਲ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਉਨ੍ਹਾਂ ਦੀ ਪਛਾਣ 37 ਸਾਲਾ ਅਨਿਲ ਕੁਮਾਰ ਅਤੇ ਮੁਨੀਲ ਕੁਮਾਰ ਵਜੋਂ ਹੋਈ ਹੈ। ਮੁਲਜ਼ਮਾਂ ਵੱਲੋਂ ਦਿੱਤੀ ਗਈ ਜਾਣਕਾਰੀ 'ਤੇ ਪੁਲਿਸ ਨੇ ਇੱਕ ਸਿਰਹਾਣਾ ਕਵਰ, ਇੱਕ ਬੈੱਡਸ਼ੀਟ ਅਤੇ ਇੱਕ ਡਿਜੀਟਲ ਵੀਡੀਓ ਰਿਕਾਰਡਰ ਅਤੇ ਹੋਰ ਸਮੱਗਰੀ ਬਰਾਮਦ ਕੀਤੀ ਹੈ।