ਖ਼ਬਰਿਸਤਾਨ ਨੈੱਟਵਰਕ - 'ਸਾਥ ਨਿਭਾਨਾ ਸਾਥੀਆ' ਫੇਮ ਰੁਚਾ ਹਸਬਨਿਸ ਫਿਰ ਤੋਂ ਮਾਂ ਬਣਨ ਲਈ ਤਿਆਰ ਹੈ। ਉਨ੍ਹਾਂ ਨੇ ਇਹ ਖੁਸ਼ਖਬਰੀ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਇਸ ਪੋਸਟ 'ਚ ਉਨ੍ਹਾਂ ਦੀ 3 ਸਾਲ ਦੀ ਬੇਟੀ ਇਕ ਬੋਰਡ 'ਤੇ ਬਿਗ ਸਿਸਟਰ ਲਿਖਦੀ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਫੋਟੋ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, 'ਪਿਆਰ ਕਰਨ ਲਈ ਇਕ ਹੋਰ।'
ਰੁਚਾ ਵਿਆਹ ਦੇ ਬਾਅਦ ਤੋਂ ਹੀ ਲਾਈਮਲਾਈਟ ਤੋਂ ਦੂਰ ਹੈ
ਰੁਚਾ ਦੀ ਗੱਲ ਕਰੀਏ ਤਾਂ ਉਸਨੇ 2009 ਵਿੱਚ ਇੱਕ ਮਰਾਠੀ ਟੀਵੀ ਅਦਾਕਾਰਾ ਦੇ ਰੂਪ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਫਿਰ 2015 ਵਿੱਚ ਉਸ ਨੇ ਰਾਹੁਲ ਜਗਦਾਲੇ ਨਾਲ ਵਿਆਹ ਕਰਵਾ ਲਿਆ। ਉਹ ਵਿਆਹ ਦੇ ਬਾਅਦ ਤੋਂ ਹੀ ਛੋਟੇ ਪਰਦੇ ਤੋਂ ਦੂਰ ਹੈ। ਰੁਚਾ ਨੂੰ ਰਾਸ਼ੀ ਦੇ ਕਿਰਦਾਰ ਤੋਂ ਕਾਫੀ ਪ੍ਰਸਿੱਧੀ ਮਿਲੀ। ਉਹ ਸ਼ੋਅ 'ਚ ਰਾਸ਼ੀ ਦਾ ਕਿਰਦਾਰ ਨਿਭਾਉਂਦੀ ਸੀ। ਇਸ ਤੋਂ ਬਾਅਦ 2020 'ਚ 'ਸਾਥ ਨਿਭਾਨਾ ਸਾਥੀਆ' ਦੇ ਇਕ ਸੀਨ ਦੀ ਵੀਡੀਓ ਕਾਰਨ ਉਹ ਕਾਫੀ ਚਰਚਾ 'ਚ ਰਹੀ ਸੀ। ਤੁਹਾਨੂੰ ਦੱਸ ਦੇਈਏ ਕਿ ਰੁਚਾ ਲਾਈਮਲਾਈਟ ਤੋਂ ਦੂਰ ਹੈ ਅਤੇ ਆਪਣੇ ਪਰਿਵਾਰ ਅਤੇ ਕਾਰੋਬਾਰ ਵਿੱਚ ਰੁੱਝੀ ਹੋਈ ਹੈ।