ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ 'ਤੇ ਬੁੱਧਵਾਰ ਰਾਤ ਨੂੰ ਕਰੀਬ 2:30 ਵਜੇ ਮੁੰਬਈ ਦੇ ਖਾਰ ਸਥਿਤ ਉਨ੍ਹਾਂ ਦੇ ਘਰ 'ਚ ਚਾਕੂ ਨਾਲ ਹਮਲਾ ਕੀਤਾ ਗਿਆ। ਅਦਾਕਾਰ ਸੈਫ ਅਲੀ ਖਾਨ ਨੂੰ ਦੇਰ ਰਾਤ ਲੀਲਾਵਤੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਗਰਦਨ, ਪਿੱਠ, ਹੱਥ ਅਤੇ ਸਿਰ 'ਚ ਚਾਕੂ ਲੱਗਿਆ । ਜਾਣਕਾਰੀ ਅਨੁਸਾਰ ਉਨ੍ਹਾਂ ਦੀ ਸਰਜਰੀ ਕੀਤੀ ਗਈ ।
ਚੋਰ ਨੇ 6 ਵਾਰ ਕੀਤਾ ਹਮਲਾ
ਲੀਲਾਵਤੀ ਹਸਪਤਾਲ ਦੇ ਸੀਓਓ ਡਾ. ਨੀਰਜ ਉੱਤਮਣੀ ਦਾ ਕਹਿਣਾ ਹੈ ਕਿ ਸੈਫ 'ਤੇ ਛੇ ਵਾਰ ਚਾਕੂ ਮਾਰਿਆ ਗਿਆ ਸੀ। ਦੋ ਜ਼ਖ਼ਮ ਡੂੰਘੇ ਹਨ। ਇੱਕ ਜ਼ਖ਼ਮ ਰੀੜ੍ਹ ਦੀ ਹੱਡੀ ਦੇ ਨੇੜੇ ਹੋਇਆ। ਡਾਕਟਰ ਲੀਨਾ ਅਤੇ ਡਾਕਟਰ ਨਿਤਿਨ ਡਾਂਗੇ ਸੈਫ ਦਾ ਇਲਾਜ ਕਰ ਰਹੇ ਹਨ।
ਜਾਣਕਾਰੀ ਅਨੁਸਾਰ ਮੁਲਜ਼ਮ ਚੋਰੀ ਦੀ ਨੀਅਤ ਨਾਲ ਘਰ ਵਿੱਚ ਦਾਖ਼ਲ ਹੋਏ ਸਨ। ਹਮਲੇ ਦੌਰਾਨ ਬਾਲੀਵੁੱਡ ਸਟਾਰ ਸੈਫ ਅਲੀ ਖਾਨ ਜ਼ਖਮੀ ਹੋ ਗਏ ਹਨ। ਜ਼ਖਮੀ ਹੋਣ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।