ਰਾਜਸਥਾਨ ਵਿਚ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਪੰਜ ਦੋਸਤਾਂ ਦੀ ਮੌਤ ਹੋ ਗਈ। ਹਾਦਸਾ ਉਦੈਪੁਰ ਵਿਚ ਹੋਇਆ,ਜਿਥੇ ਇਕ ਜੀਪ ਬੇਕਾਬੂ ਹੋ ਕੇ ਪਲਟ ਗਈ।
ਹਾਦਸਾ ਇੰਨਾ ਭਿਆਨਕ ਸੀ ਕਿ ਤਿੰਨ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੋ ਨੌਜਵਾਨਾਂ ਨੇ ਇਲਾਜ ਦੌਰਾਨ ਹਸਪਤਾਲ 'ਚ ਦਮ ਤੋੜ ਦਿਤਾ। ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।
ਪੀਤੀ ਹੋਈ ਸੀ ਸ਼ਰਾਬ
ਹਾਦਸਾ ਗੋਗੁੰਡਾ-ਪਿੰਡਵਾੜਾ ਹਾਈਵੇ 'ਤੇ ਖੋਖਰਿਆਲ ਸੁਰੰਗ ਨੇੜੇ ਵਾਪਰਿਆ। ਜੀਪ ਵਿੱਚ ਸਵਾਰ ਪੰਜ ਦੋਸਤ ਗੋਗੁੰਡਾ ਤੋਂ ਆਪਣੇ ਪਿੰਡ ਦੇਵਲਾ ਜਾ ਰਹੇ ਸਨ। ਇਸ ਦੌਰਾਨ ਜੀਪ ਦਾ ਖੋਖਰੀਆ ਡਰੇਨ ਸੁਰੰਗ ਦੇ ਬਾਹਰ ਸੰਤੁਲਨ ਵਿਗੜ ਗਿਆ ਤੇ ਜੀਪ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ ਵਿਚ ਪੰਜ ਦੋਸਤਾਂ ਦੀ ਮੌਤ ਹੋ ਗਈ। ਰਿਪੋਰਟ ਮੁਤਾਬਕ ਪੰਜਾਂ ਦੋਸਤਾਂ ਨੇ ਹੀ ਸ਼ਰਾਬ ਪੀਤੀ ਹੋਈ ਸੀ।
ਮ੍ਰਿਤਕਾਂ ਦੀ ਪਛਾਣ
ਪੁਲਸ ਨੇ ਦੱਸਿਆ ਕਿ ਸਾਰੇ ਉਦੈਪੁਰ ਦੇ ਰਹਿਣ ਵਾਲੇ ਸਨ। ਘਾਟਬਾੜੀ ਕਸਬੇ ਦੇ ਨੇੜੇ ਵੱਖ-ਵੱਖ ਇਲਾਕਿਆਂ ਵਿਚ ਰਹਿੰਦੇ ਸਨ। ਇਨ੍ਹਾਂ ਦੀ ਪਛਾਣ ਪੂਨਾ, ਮਨੋਜ, ਭੀਮਾ, ਨੱਥੂ ਵਜੋਂ ਹੋਈ ਹੈ। ਇਕ ਦੀ ਪਛਾਣ ਨਹੀਂ ਹੋ ਸਕੀ। ਸਾਰੇ ਗਰਾਸੀਆ ਭਾਈਚਾਰੇ ਨਾਲ ਸਬੰਧਤ ਸਨ।