ਖ਼ਬਰਿਸਤਾਨ ਨੈੱਟਵਰਕ: ਆਈ ਫੋਨ ਦੀ ਜ਼ਿੱਦ ਨੂੰ ਲੈ ਕੇ ਇਕ ਲੜਕੀ ਨੇ ਆਪਣੇ ਹੱਥ ਦੀਆਂ ਨਾੜਾਂ ਬਲੇਡ ਨਾਲ ਕੱਟ ਲਈਆਂ ਮਾਮਲਾ ਬਿਹਾਰ ਦੇ ਮੁੰਗੇਰ ਤੋਂ ਸਾਹਮਣੇ ਆਇਆ ਹੈ, ਜਿਤੇ 18 ਸਾਲਾ ਲੜਕੀ ਨੇ ਆਈਫੋਨ ਦੀ ਮੰਗ ਪੂਰੀ ਨਾ ਹੁੰਦਿਆਂ ਦੇਖ ਗੁੱਟ ਦੀਆਂ ਨਾੜਾਂ ਵੱਢ ਲਈਆਂ। ਇਸ ਤੋਂ ਬਾਅਦ ਪਰਿਵਾਰ ਨੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ।
ਲੜਕੀ ਆਈ ਫੋਨ ਦੀ ਕਰ ਰਹੀ ਸੀ ਜ਼ਿੱਦ
ਲੜਕੀ ਆਪਣੇ ਪਰਿਵਾਰ ਕੋਲੋਂ ਆਈਫੋਨ ਦੀ ਮੰਗ ਕਰ ਰਹੀ ਸੀ ਪਰ ਪਰਿਵਾਰ ਦਾ ਕਹਿਣਾ ਹੈ ਕਿ ਡੇਢ ਲੱਖ ਰੁਪਏ ਦਾ ਈਆ ਫੋਨ ਲੈ ਕੇ ਦੇਣਾ ਸਾਡੀ ਪਹੁੰਚ ਤੋਂ ਦੂਰ ਹੈ, ਇਸ ਲਈ ਅਸੀਂ ਇਹ ਡਿਮਾਂਡ ਪੂਰੀ ਨਹੀਂ ਕਰ ਸਕੇ। ਲੜਕੀ ਆਪਣੀ ਜ਼ਿੱਦ ਉਤੇ ਅੜੀ ਰਹੀ ਤੇ ਉਸ ਨੇ ਆਪਣੇ ਆਪ ਨੂੰ ਜ਼ਖਮੀ ਕਰ ਲਿਆ।
ਫਿਲਹਾਲ ਖਤਰੇ ਤੋਂ ਬਾਹਰ
ਦੱਸ ਦੇਈਏ ਕਿ ਲੜਕੀ ਆਪਣੇ ਪਰਿਵਾਰ ਤੋਂ ਤਿੰਨ ਮਹੀਨਿਆਂ ਤੋਂ ਆਈਫੋਨ ਦੀ ਮੰਗ ਕਰ ਰਹੀ ਸੀ। ਉਸ ਦਾ ਕਹਿਣਾ ਹੈ ਕਿ ਉਸ ਦਾ ਬੁਆਏਫ੍ਰੈਂਡ ਵੀ ਆਈਫੋਨ ਵਰਤਦਾ ਹੈ ਅਤੇ ਉਹ ਉਸ ਨਾਲ ਸਹੀ ਢੰਗ ਨਾਲ ਗੱਲਬਾਤ ਨਹੀਂ ਕਰ ਪਾ ਰਹੀ ਸੀ।ਫਿਲਹਾਲ ਲੜਕੀ ਦਾ ਇਲਾਜ ਹਸਪਤਾਲ ਵਿੱਚ ਜਾਰੀ ਹੈ। ਡਾਕਟਰਾਂ ਨੇ ਕਿਹਾ ਕਿ ਸੱਟਾਂ ਗੰਭੀਰ ਨਹੀਂ ਸਨ, ਪਰ ਸਮੇਂ ਸਿਰ ਇਲਾਜ ਨਾ ਮਿਲਦਾ ਤਾਂ ਜ਼ਖ਼ਮ ਖ਼ਤਰਨਾਕ ਸਾਬਤ ਹੋ ਸਕਦੇ ਸਨ। ਲੜਕੀ ਖ਼ਤਰੇ ਤੋਂ ਬਾਹਰ ਹੈ।