ਖ਼ਬਰਿਸਤਾਨ ਨੈੱਟਵਰਕ: ਸ਼ਿਮਲਾ ਦੇ ਜੁੱਬਰਹੱਟੀ ਹਵਾਈ ਅੱਡੇ 'ਤੇ ਅੱਜ ਸਵੇਰੇ ਇੱਕ ਵੱਡਾ ਹਾਦਸਾ ਟਲ ਗਿਆ। ਦਿੱਲੀ ਤੋਂ ਸ਼ਿਮਲਾ ਆ ਰਿਹਾ ਅਲਾਇੰਸ ਏਅਰ ਏ.ਟੀ.ਆਰ.ਵਿਚ ਤਕਨੀਕੀ ਖਰਾਬੀ ਕਾਰਣ ਜਹਾਜ਼ ਨੂੰ ਐਮਰਜੈਂਸੀ ਬ੍ਰੇਕ ਲਗਾ ਕੇ ਰੋਕਣਾ ਪਿਆ। ਜਹਾਜ਼ ਨੂੰ ਅੱਧੇ ਰਨਵੇਅ 'ਤੇ ਲੈਂਡ ਕੀਤਾ। ਇਸ ਤੋਂ ਬਾਅਦ ਸ਼ਿਮਲਾ ਤੋਂ ਧਰਮਸ਼ਾਲਾ ਜਾਣ ਵਾਲੀ ਉਡਾਣ ਵੀ ਰੱਦ ਕਰ ਦਿੱਤੀ ਗਈ।
ਡਿਪਟੀ ਸੀਐਮ ਅਤੇ ਡੀਜੀਪੀ ਵੀ ਸਵਾਰ ਸਨ
ਜਹਾਜ਼ ਵਿੱਚ ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਅਤੇ ਡੀਜੀਪੀ ਸਵਾਰ ਸਨ। ਦੋਵੇਂ ਦਿੱਲੀ ਤੋਂ ਸ਼ਿਮਲਾ ਵਾਪਸ ਆ ਰਹੇ ਸਨ। ਹਾਲਾਂਕਿ, ਏਅਰਲਾਈਨ ਨੇ ਐਮਰਜੈਂਸੀ ਬ੍ਰੇਕ ਲਗਾਉਣ ਤੋਂ ਪਹਿਲਾਂ ਯਾਤਰੀਆਂ ਨੂੰ ਸੁਚੇਤ ਕਰ ਦਿੱਤਾ ਸੀ। ਇਸ ਨਾਲ ਜਹਾਜ਼ ਦੇ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ। ਦੱਸਿਆ ਜਾ ਰਿਹਾ ਹੈ ਕਿ ਤਕਨੀਕੀ ਖਰਾਬੀ ਕਾਰਨ ਐਮਰਜੈਂਸੀ ਬ੍ਰੇਕਾਂ ਦੀ ਵਰਤੋਂ ਕਰਨੀ ਪਈ। ਇਸ ਕਾਰਨ ਸ਼ਿਮਲਾ ਤੋਂ ਧਰਮਸ਼ਾਲਾ ਜਾਣ ਵਾਲੀ ਉਡਾਣ ਵੀ ਰੱਦ ਕਰ ਦਿੱਤੀ ਗਈ ਹੈ।