ਚੋਣ ਕਮਿਸ਼ਨ ਵੱਲੋਂ ਨਗਰ ਨਿਗਮ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। 21 ਦਸੰਬਰ ਨੂੰ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਪਟਿਆਲਾ ਅਤੇ ਫਗਵਾੜਾ ਵਿੱਚ ਨਗਰ ਨਿਗਮ ਚੋਣਾਂ ਹੋਣਗੀਆਂ। ਦੱਸ ਦੇਈਏ ਕਿ ਆਮ ਆਦਮੀ ਪਾਰਟੀ ਪਹਿਲੀ ਵਾਰ ਨਗਰ ਨਿਗਮ ਚੋਣਾਂ ਲੜਨ ਜਾ ਰਹੀ ਹੈ ਅਤੇ ਪਾਰਟੀ ਇਨ੍ਹਾਂ ਨਿਗਮ ਚੋਣਾਂ ਵਿੱਚ ਜਿੱਤ ਨਾਲ ਆਪਣਾ ਖਾਤਾ ਖੋਲ੍ਹਣ ਦੀ ਪੂਰੀ ਕੋਸ਼ਿਸ਼ ਕਰੇਗੀ।
85 ਸੀਟਾਂ 'ਤੇ ਲੜੇਗੀ ਚੋਣ
'ਆਪ' ਜਲੰਧਰ ਦੀਆਂ 85 ਸੀਟਾਂ 'ਤੇ ਚੋਣ ਲੜੇਗੀ ਅਤੇ ਇਨ੍ਹਾਂ ਚੋਣਾਂ ਨੂੰ ਜਿੱਤਣ ਦੀ ਪੂਰੀ ਕੋਸ਼ਿਸ਼ ਕਰੇਗੀ। ਇਨ੍ਹਾਂ 85 ਉਮੀਦਵਾਰਾਂ ਵਿੱਚੋਂ 5 ਅਜਿਹੇ ਚਿਹਰੇ ਹਨ ਜੋ ਜਲੰਧਰ ਵਿੱਚ ਮੇਅਰ ਦੇ ਅਹੁਦੇ ਲਈ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਹਨ। ਵੈਸੇ ਵੀ ਜਲੰਧਰ ਦਾ ਇਤਿਹਾਸ ਗਵਾਹ ਹੈ ਕਿ ਸੂਬੇ ਦੀ ਸੱਤਾ 'ਤੇ ਜਿਹੜੀ ਪਾਰਟੀ ਕਾਬਜ਼ ਰਹਿੰਦੀ ਹੈ, ਉਸ ਦੀ ਹੀ ਨਗਰ ਨਿਗਮ 'ਤੇ ਹਕੁਮਤ ਹੁੰਦੀ ਹੈ। ਜਿਸ ਕਾਰਨ ਜਲੰਧਰ ਵਿੱਚ ਨਗਰ ਨਿਗਮ ਚੋਣਾਂ ਵਿੱਚ ‘ਆਪ’ ਨੂੰ ਵੱਡੀ ਜਿੱਤ ਮਿਲਣ ਦੀਆਂ ਸੰਭਾਵਨਾਵਾਂ ਵੱਧ ਹਨ।
ਜਲੰਧਰ 'ਚ ਮੇਅਰ ਦੇ ਅਹੁਦੇ ਦੀ ਦੌੜ 'ਚ ਇਹ 5 ਚਿਹਰੇ ਅੱਗੇ
ਸਿਮਰਨਜੀਤ ਸਿੰਘ ਬੰਟੀ
ਵਾਰਡ ਨੰ: 44 ਦੇ ਡਿਪਟੀ ਮੇਅਰ ਸਿਮਰਨਜੀਤ ਸਿੰਘ ਬੰਟੀ ਕਾਂਗਰਸ ਤੋਂ 'ਆਪ' 'ਚ ਸ਼ਾਮਲ ਹੋਏ
ਰਿੰਕੂ ਨਾਲ ਲੜਾਈ
ਪਾਰਟੀ ਨੇ 6 ਸਾਲ ਲਈ ਕੱਢਿਆ
ਹੁਣ ਆਪ ਵਿਚ ਸ਼ਾਮਲ
ਉਮੀਦਵਾਰਾਂ ਦੀ ਰੇਸ ਵਿਚ ਅੱਗੇ
ਜਸਪਾਲ ਕੌਰ ਭਾਟੀਆ
ਜਸਪਾਲ ਕੌਰ ਭਾਟੀਆ ਕਮਲਜੀਤ ਸਿੰਘ ਭਾਟੀਆ ਦੀ ਪਤਨੀ ਹੈ।
ਅਕਾਲੀ-ਭਾਜਪਾ ਸਰਕਾਰ ਵਿੱਚ ਸੀਨੀਅਰ ਡਿਪਟੀ ਰਹਿ ਚੁੱਕੇ ਹਨ
ਇਸੇ ਲਈ ਹੁਣ ਪਤਨੀ ਮੈਦਾਨ ਵਿੱਚ ਹੈ, ਉਹ ਵੀ ਉਮੀਦਵਾਰ ਦੀ ਦੌੜ ਵਿੱਚ ਹਨ।
ਹਰਸ਼ਰਨ ਕੌਰ ਹੈਪੀ
ਵਾਰਡ ਨੰ: 31 ਦੀ ਸਾਬਕਾ ਕੌਂਸਲਰ ਹਰਸ਼ਰਨ ਕੌਰ ਹੈਪੀ
ਕਾਂਗਰਸ ਛੱਡ ਕੇ 2023 'ਚ 'ਆਪ' 'ਚ ਸ਼ਾਮਲ ਹੋ ਗਏ
ਮਹਿਲਾ ਵਿੰਗ ਵਿੱਚ ਚੰਗੀ ਪਕੜ
ਰਾਜੂ ਮਦਾਨ
ਰਮਨ ਅਰੋੜਾ ਦੇ ਸੰਬਦੀ ਹਨ।
ਉਨ੍ਹਾਂ ਰਮਨ ਅਰੋੜਾ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਰਣਨੀਤੀ ਬਣਾਈ।
ਜਿਸ ਕਾਰਨ ਰਮਨ ਅਰੋੜਾ 241 ਵੋਟਾਂ ਨਾਲ ਜੇਤੂ ਰਹੇ।
ਇਸ ਵਾਰ ਉਹ ਮੇਅਰ ਦੇ ਅਹੁਦੇ ਲਈ ਸਭ ਤੋਂ ਵੱਡੇ ਉਮੀਦਵਾਰ ਮੰਨੇ ਜਾ ਰਹੇ ਹਨ।
ਅਮਿਤ ਢੱਲ
ਵਿਧਾਨ ਸਭਾ ਚੋਣ ਲੜ ਚੁੱਕੇ ਦਿਨੇਸ਼ ਢੱਲ ਦੇ ਭਰਾ ਹਨ।
ਜ਼ਮੀਨੀ ਪੱਧਰ ਉਤੇ ਪਾਰਟੀ ਲਈ ਕਰ ਰਹੇ ਹਨ ਕੰਮ
ਇਨ੍ਹਾਂ ਦਾ ਨਾਂ ਵੀ ਮੇਅਰ ਦੇ ਅਹੁਦੇ ਦੀ ਦੌੜ ਵਿੱਚ ਹੈ