ਖ਼ਬਰਿਸਤਾਨ ਨੈੱਟਵਰਕ- ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਂਹ ਤੇ ਬੱਦਲ ਫਟਣ ਨਾਲ ਪੰਜਾਬ ਵਿਚ ਡੈਮਾਂ ਦੇ ਪਾਣੀ ਦਾ ਪੱਧਰ ਜਿਥੇ ਵੱਧ ਗਿਆ ਹੈ, ਉਥੇ ਹੀ ਪੰਜਾਬ ਦੇ ਕਈ ਇਲਾਕਿਆਂ ਵਿਚ ਹੜ੍ਹ ਵਰਗੇ ਹਾਲਾਤ ਬਣੇ ਹਏ ਹਨ। ਊਨਾ ਜ਼ਿਲ੍ਹੇ ਦੀ ਗੱਲ਼ ਕਰੀਏ ਤਾਂ ਬੁੱਧਵਾਰ ਨੂੰ ਭਾਰੀ ਮੀਂਹ ਪਿਆ, ਜਿਸ ਕਾਰਨ ਜ਼ਿਲ੍ਹਾ ਹੈੱਡਕੁਆਰਟਰ ਊਨਾ ਵਿੱਚ ਸਥਿਤ ਉਦਯੋਗ ਵਿਭਾਗ ਸਮੇਤ ਸਕੂਲ ਕੰਪਲੈਕਸ ਪਾਣੀ ਵਿੱਚ ਡੁੱਬ ਗਏ। ਭਾਰੀ ਮੀਂਹ ਕਾਰਨ ਗਗਰੇਟ ਅਤੇ ਅੰਬ ਵਿੱਚ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ।
ਇਸ ਤੋਂ ਇਲਾਵਾ ਅੰਬ ਅਤੇ ਗੰਗਰੇਟ ਵੀ ਮੀਂਹ ਕਾਰਣ ਕਾਫੀ ਪ੍ਰਭਾਵਤ ਹੋਏ। ਕਈ ਸੰਪਰਕ ਸੜਕਾਂ ਪਾਣੀ ਨਾਲ ਭਰ ਗਈਆਂ ਹਨ ਅਤੇ ਕਈ ਥਾਵਾਂ 'ਤੇ ਪਾਣੀ ਭਰਨ ਕਾਰਨ ਮੁਸ਼ਕਲਾਂ ਵਧ ਗਈਆਂ ਹਨ। ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਰਿਪੋਰਟ ਮੁਤਾਬਕ ਅੰਬ ਕੋਰਟ ਕੰਪਲੈਕਸ, ਬੱਸ ਸਟੈਂਡ ਅੰਬ ਬਾਜ਼ਾਰ, ਥਾਣਾ ਅੰਬ ਅਤੇ ਕਈ ਘਰਾਂ ਵਿੱਚ ਪਾਣੀ ਦਾਖਲ ਹੋ ਗਿਆ।
ਕਈ ਟ੍ਰੇਨਾਂ ਰੱਦ
ਮੀਂਹ ਕਾਰਣ ਕਈ ਟ੍ਰੇਨਾਂ ਨੂੰ ਵੀ ਰੱਦ ਕਰ ਦਿੱਤਾ ਗਿਆ। ਦੱਸ ਦੇਈਏ ਕਿ ਨੰਗਲ ਤੋਂ ਊਨਾ ਜਾਣ ਵਾਲੀਆਂ ਦੋ ਯਾਤਰੀ ਰੇਲਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਊਨਾ ਤੋਂ ਅੱਗੇ ਜਾਣ ਵਾਲੀ ਸਾਬਰਮਤੀ ਐਕਸਪ੍ਰੈਸ ਨੂੰ ਵੀ ਰੱਦ ਕਰ ਦਿੱਤਾ ਗਿਆ।