ਅੰਮ੍ਰਿਤਸਰ 'ਚ 2 ਵਿਦੇਸ਼ੀ ਕੁੜੀਆਂ ਨੇ ਹੋਟਲ ਦੀ ਚੌਥੀ ਮੰਜ਼ਿਲ ਤੋਂ ਮਾਰੀ ਛਾਲ, ਪੁਲਿਸ ਨੇ ਸਪਾ ਸੈਂਟਰ 'ਤੇ ਮਾਰਿਆ ਛਾਪਾ
ਅੰਮ੍ਰਿਤਸਰ ਬੱਸ ਸਟੈਂਡ ਨੇੜੇ ਨਜ਼ਦੀਕ ਬਣੇ ਹੋਟਲ ਦੀ ਚੌਥੀ ਮੰਜ਼ਿਲ ਤੋਂ ਥਾਈਲੈਂਡ ਦੀਆਂ 2 ਕੁੜੀਆਂ ਨੇ ਛਾਲ ਮਾਰ ਦਿੱਤੀ। ਜਿਸ ਕਾਰਨ ਇਕ ਲੜਕੀ ਦੀ ਰੀੜ੍ਹ ਦੀ ਹੱਡੀ ਟੁੱਟ ਗਈ ਅਤੇ ਦੂਜੀ ਲੜਕੀ ਗੰਭੀਰ ਜ਼ਖਮੀ ਹੋ ਗਈ। ਦੋਵਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਲੜਕੀਆਂ ਦ ਹੋਟਲ ਰਾਇਲ ਸ਼ੈਟਲ ਦੀ ਚੌਥੀ ਮੰਜ਼ਿਲ 'ਤੇ ਬਣੇ ਸਪਾ ਸੈਂਟਰ 'ਚ ਕੰਮ ਕਰਦੀਆਂ ਹਨ।
ਜਦੋਂ ਪੁਲਸ ਨੇ ਛਾਪਾ ਮਾਰਿਆ ਤਾਂ ਦੋਵਾਂ ਨੇ ਛਾਲ ਮਾਰ ਦਿੱਤੀ । ਉਨ੍ਹਾਂ ਨੂੰ ਪਹਿਲਾਂ ਨਿੱਜੀ ਹਸਪਤਾਲ ਲਿਜਾਇਆ ਗਿਆ ਅਤੇ ਫਿਰ ਦੋਵਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕਰ ਦਿੱਤਾ ਗਿਆ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਭੱਜਣ 'ਚ ਅਸਫਲ ਰਹੀਆਂ , ਤਾਂ ਚੌਥੀ ਮੰਜ਼ਿਲ ਤੋਂ ਮਾਰੀ ਛਾਲ
ਮੰਗਲਵਾਰ ਰਾਤ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬੱਸ ਸਟੈਂਡ ਦੇ ਕੋਲ ਹੋਟਲ ਦੇ ਸਪਾ ਸੈਂਟਰ ਵਿੱਚ ਸੈਕਸ ਰੈਕੇਟ ਚੱਲ ਰਿਹਾ ਹੈ। ਰਾਤ ਕਰੀਬ 9 ਵਜੇ ਜਦੋਂ ਪੁਲਸ ਟੀਮ ਉਥੇ ਪੁੱਜੀ ਤਾਂ ਉਨ੍ਹਾਂ ਨੂੰ ਦੇਖ ਕੇ ਦੋਵੇਂ ਵਿਦੇਸ਼ੀ ਲੜਕੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਜਦੋਂ ਉਹ ਭੱਜਣ 'ਚ ਨਾਕਾਮਯਾਬ ਰਹੀ ਤਾਂ ਉਨਾਂ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ।
ਲੜਕੀਆਂ ਨੇ ਆਪਣੀ ਪਛਾਣ ਦੱਸਣ ਤੋਂ ਕੀਤਾ ਇਨਕਾਰ
ਘਟਨਾ ਤੋਂ ਬਾਅਦ ਮੌਕੇ ’ਤੇ ਮੌਜੂਦ ਪੁਲਸ ਮੁਲਾਜ਼ਮਾਂ ਨੇ ਤੁਰੰਤ ਸੀਪੀ ਰਣਜੀਤ ਸਿੰਘ ਢਿੱਲੋਂ ਅਤੇ ਡੀਸੀਪੀ ਹਰਪ੍ਰੀਤ ਸਿੰਘ ਮੰਡੇਰ ਨੂੰ ਸੂਚਿਤ ਕੀਤਾ। ਜਦੋਂ ਹਸਪਤਾਲ 'ਚ ਦਾਖਲ ਲੜਕੀਆਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਖੁਦ ਹੀ ਆਪਣੀ ਪਛਾਣ ਦੱਸਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਇਹ ਵੀ ਕਿਹਾ ਕਿ ਉਹ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦੀ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
'Amritsar','Hotel','Bus Stand','Two Foreign Girls','Two Girls Jumped','Spinal Cord Fracture','Hindi News'