ਕੇਂਦਰੀ ਮੰਤਰੀ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਭਤੀਜੇ ਵੈਭਵ ਖੱਟਰ ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ। ਉਹ ਕਰੀਬ 20-25 ਦਿਨਾਂ ਤੋਂ ਮੇਦਾਂਤਾ ਹਸਪਤਾਲ 'ਚ ਦਾਖਲ ਸੀ, ਜਿਸ ਦਾ ਇਲਾਜ ਚੱਲ ਰਿਹਾ ਸੀ।
ਮਨੋਹਰ ਲਾਲ ਖੱਟਰ ਦੇ ਭਰਾ ਅਤੇ ਪ੍ਰੀਤ ਵਿਹਾਰ, ਰੋਹਤਕ ਦੇ ਵਸਨੀਕ ਚਰਨਜੀਤ ਖੱਟਰ ਦੇ ਦੋ ਬੱਚੇ (ਇੱਕ ਪੁੱਤਰ ਅਤੇ ਇੱਕ ਧੀ) ਹਨ। ਉਨ੍ਹਾਂ ਦੇ ਪੁੱਤਰ ਵੈਭਵ ਖੱਟਰ ਨੂੰ ਬ੍ਰੇਨ ਟਿਊਮਰ ਸੀ। ਇਸ ਦੇ ਇਲਾਜ ਲਈ ਉਸ ਨੂੰ ਕਰੀਬ 20-25 ਦਿਨ ਪਹਿਲਾਂ ਮੇਦਾਂਤਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।
ਵੈਭਵ ਖੱਟਰ ਦੀ ਉਮਰ ਕਰੀਬ 30 ਸਾਲ ਸੀ ਅਤੇ ਉਹ ਕੁਵਾਰਾ ਸੀ। ਉਸ ਨੇ ਐਲਐਲਬੀ ਪਾਸ ਕੀਤੀ ਸੀ ਅਤੇ ਇੱਕ ਵਕੀਲ ਸੀ। ਵੈਭਵ ਖੱਟਰ ਦੇ ਪਿਤਾ ਚਰਨਜੀਤ ਖੱਟਰ ਮਨੋਹਰ ਲਾਲ ਦੇ ਛੋਟੇ ਭਰਾ ਹਨ। ਵੈਭਵ ਦਾ ਅੰਤਿਮ ਸੰਸਕਾਰ ਰੋਹਤਕ ਦੇ ਸ਼ੀਲਾ ਬਾਈਪਾਸ ਸਥਿਤ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ।