ਰਾਜਸਥਾਨ ਦੇ ਝਾਲਾਵਾੜ ਜ਼ਿਲ੍ਹੇ ਦੇ ਅਕਲੇਰਾ ਥਾਣੇ 'ਚ ਟਰਾਲੀ ਤੇ ਵੈਨ ਵਿਚਾਲੇ ਹੋਈ ਟੱਕਰ 'ਚ 9 ਦੋਸਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਵੈਨ ਵਿੱਚ ਕਰੀਬ 10 ਲੋਕ ਸਵਾਰ ਸਨ ਤੇ ਉਹ ਮੱਧ ਪ੍ਰਦੇਸ਼ ਦੇ ਡੁੰਗਰੀ ਵਿੱਚ ਇੱਕ ਵਿਆਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਆ ਰਹੇ ਸਨ। ਇਹ ਹਾਦਸਾ ਜ਼ਿਲੇ ਦੇ ਅਕਲੇਰਾ ਥਾਣਾ ਖੇਤਰ 'ਚ ਸ਼ਨੀਵਾਰ ਸਵੇਰੇ 3 ਵਜੇ ਭੋਪਾਲ ਰੋਡ 'ਤੇ ਵਾਪਰਿਆ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਵੈਨ 'ਚ ਫਸੇ ਜ਼ਖਮੀਆਂ ਨੂੰ ਨਜ਼ਦੀਕੀ ਸਿਹਤ ਕੇਂਦਰ 'ਚ ਪਹੁੰਚਾਇਆ। ਪਰ ਇੱਥੇ ਡਾਕਟਰਾਂ ਨੇ 9 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੇ ਨਾਲ ਹੀ ਇੱਕ ਜ਼ਖਮੀ ਵਿਅਕਤੀ ਦਾ ਇਲਾਜ ਕੀਤਾ ਜਾ ਰਿਹਾ ਹੈ।
ਹਾਦਸਾ ਇੰਨਾ ਭਿਆਨਕ ਸੀ ਕਿ ਮਾਰੂਤੀ ਵੈਨ ਦੇ ਪਰਖੱਚੇ ਉੱਡ ਗਏ। ਜਾਣਕਾਰੀ ਦਿੰਦੇ ਹੋਏ ਅਕਲੇਰਾ ਥਾਣਾ ਇੰਚਾਰਜ ਸੰਦੀਪ ਬਿਸ਼ਨੋਈ ਨੇ ਦੱਸਿਆ ਕਿ ਅਕਲੇਰਾ ਕਸਬੇ 'ਚ ਬਾਗਰੀ ਭਾਈਚਾਰੇ ਦੇ ਘਰ 'ਚ ਵਿਆਹ ਸਮਾਗਮ ਸੀ। ਜਿਸ ਦੀ ਬਾਰਾਤ ਮੱਧ ਪ੍ਰਦੇਸ਼ ਦੇ ਖਿਲਚੀਪੁਰ ਇਲਾਕੇ 'ਚ ਗਈ ਸੀ। ਦੇਰ ਰਾਤ ਬਾਰਾਤ ਵਿੱਚੋਂ 10 ਲੋਕ ਮਾਰੂਤੀ ਵੈਨ ਵਿੱਚ ਸਵਾਰ ਹੋ ਕੇ ਵਾਪਸ ਅਕਲੇਰਾ ਆ ਰਹੇ ਸਨ। ਇਸ ਦੌਰਾਨ ਨੈਸ਼ਨਲ ਹਾਈਵੇਅ 52 'ਤੇ ਮਾਰੂਤੀ ਵੈਨ ਅਤੇ ਟਰਾਲੀ ਦੀ ਆਹਮੋ-ਸਾਹਮਣੇ ਟੱਕਰ ਹੋ ਗਈ।
ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਵੈਨ 'ਚ ਫਸੇ ਜ਼ਖਮੀਆਂ ਨੂੰ ਨੇੜੇ ਦੇ ਸਿਹਤ ਕੇਂਦਰ 'ਚ ਪਹੁੰਚਾਇਆ। ਇੱਥੇ ਡਾਕਟਰਾਂ ਨੇ 9 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੇ ਨਾਲ ਹੀ ਇੱਕ ਜ਼ਖਮੀ ਵਿਅਕਤੀ ਦਾ ਇਲਾਜ ਕੀਤਾ ਜਾ ਰਿਹਾ ਹੈ। ਟਰਾਲੀ ਚਾਲਕ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਹਾਦਸੇ ਵਿੱਚ ਅਸ਼ੋਕ ਕੁਮਾਰ (24), ਰੋਹਿਤ (16), ਹੇਮਰਾਜ (33), ਸੋਨੂੰ (22), ਦੀਪਕ (24), ਰਵੀ ਸ਼ੰਕਰ (25), ਰੋਹਿਤ (22), ਜਗਦੀਸ਼ ਬਾਗਰੀ ਤੇ ਹਰਨਵਦਾ ਸ਼ਾਹਜੀ (ਬਾਰਾਂ), ਸਰੌਲਾ (ਖਾਨਪੁਰ, ਝਾਲਵਾੜ) ਵਾਸੀ ਰਾਹੁਲ ਦੀ ਮੌਤ ਹੋ ਗਈ।