ਮਹਾਕੁੰਭ ਦਾ ਅੱਜ 21ਵਾਂ ਦਿਨ ਹੈ। 13 ਜਨਵਰੀ ਤੋਂ ਹੁਣ ਤੱਕ 34.57 ਕਰੋੜ ਤੋਂ ਵੱਧ ਲੋਕ ਸੰਗਮ 'ਚ ਇਸ਼ਨਾਨ ਕਰ ਚੁੱਕੇ ਹਨ। ਅੱਜ ਦੁਪਹਿਰ 2 ਵਜੇ ਤੱਕ 97 ਲੱਖ ਸ਼ਰਧਾਲੂਆਂ ਨੇ ਇਸ਼ਨਾਨ ਕੀਤਾ। ਬਸੰਤ ਪੰਚਮੀ ਦੇ ਮੱਦੇਨਜ਼ਰ 2 ਤੋਂ 4 ਫਰਵਰੀ ਤੱਕ ਪ੍ਰਯਾਗਰਾਜ ਸ਼ਹਿਰ ਅਤੇ ਮੇਲਾ ਖੇਤਰ ਵਿੱਚ ਵਾਹਨਾਂ ਦੀ ਐਂਟਰੀ ਰੋਕ ਦਿੱਤੀ ਗਈ ਹੈ। ਇਸ ਦੇ ਨਾਲ ਹੀ VVIP ਪਾਸ ਵੀ ਰੱਦ ਕਰ ਦਿੱਤੇ ਗਏ ਹਨ। ਹੈਲੀਕਾਪਟਰ ਰਾਹੀਂ ਭੀੜ ਅਤੇ ਸੁਰੱਖਿਆ 'ਤੇ ਨਜ਼ਰ ਰੱਖੀ ਜਾ ਰਹੀ ਹੈ।
4 ਫਰਵਰੀ ਤੱਕ ਨਵੇਂ ਦਿਸ਼ਾ-ਨਿਰਦੇਸ਼
ਅੱਜ ਤੋਂ 4 ਫਰਵਰੀ ਤੱਕ ਸ਼ਰਧਾਲੂਆਂ ਨੂੰ ਆਪਣੇ ਵਾਹਨ ਸ਼ਹਿਰ ਦੇ ਬਾਹਰ ਪਾਰਕਿੰਗਾਂ ਵਿੱਚ ਪਾਰਕ ਕਰਨੇ ਪੈਣਗੇ।
ਪਾਰਕਿੰਗ ਤੋਂ ਸ਼ਟਲ ਬੱਸ ਰਾਹੀਂ ਜਾਂ ਪੈਦਲ ਹੀ ਘਾਟਾਂ ਤੱਕ ਪਹੁੰਚ ਸਕਣਗੇ।
ਵੱਡੇ ਅਤੇ ਛੋਟੇ ਵਾਹਨਾਂ ਲਈ ਵੱਖ-ਵੱਖ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ।
ਸਾਰੇ ਰੇਲਵੇ ਸਟੇਸ਼ਨਾਂ 'ਤੇ ਵਨ-ਵੇ ਸਿਸਟਮ ਲਾਗੂ ਕੀਤਾ ਗਿਆ ਹੈ।
26 ਫਰਵਰੀ ਤੱਕ ਚੱਲੇਗਾ ਮੇਲਾ ਮਹਾਕੁੰਭ
ਦੱਸ ਦੇਈਏ ਕਿ ਮਹਾਕੁੰਭ ਦੁਨੀਆ ਦੇ ਸਭ ਤੋਂ ਵੱਡੇ ਅਤੇ ਮਹੱਤਵਪੂਰਨ ਧਾਰਮਿਕ ਸਮਾਗਮਾਂ ਵਿੱਚੋਂ ਇੱਕ ਹੈ। ਇਹ ਹਰ 12 ਸਾਲਾਂ ਬਾਅਦ ਭਾਰਤ ਵਿੱਚ ਚਾਰ ਸਥਾਨਾਂ ਵਿੱਚੋਂ ਇੱਕ 'ਤੇ ਆਯੋਜਿਤ ਕੀਤਾ ਜਾਂਦਾ ਹੈ। ਦੱਸ ਦੇਈਏ ਕਿ ਮਹਾਕੁੰਭ ਮੇਲਾ 13 ਜਨਵਰੀ ਨੂੰ ਸ਼ੁਰੂ ਹੋ ਗਿਆ ਹੈ ਅਤੇ ਇਹ 26 ਫਰਵਰੀ ਤੱਕ ਚੱਲੇਗਾ।
ਮੁੱਖ 'ਇਸ਼ਨਾਨ' ਮਿਤੀਆਂ
3 ਫਰਵਰੀ (ਬਸੰਤ ਪੰਚਮੀ - ਤੀਜਾ ਸ਼ਾਹੀ ਇਸ਼ਨਾਨ)
12 ਫਰਵਰੀ (ਮਾਘੀ ਪੂਰਨਿਮਾ)
26 ਫਰਵਰੀ (ਮਹਾ ਸ਼ਿਵਰਾਤਰੀ)।