ਖ਼ਬਰਿਸਤਾਨ ਨੈੱਟਵਰਕ: ਜਲੰਧਰ ਦੇ MLA ਰਮਨ ਅਰੋੜਾ ਦੀਆਂ ਮੁਸ਼ਕਿਲਾਂ ਹੋਰ ਵੀ ਵੱਧ ਗਈਆਂ ਹਨ। ਵਿਜੀਲੈਂਸ ਨੇ ਰਮਨ ਅਰੋੜਾ ਖਿਲਾਫ ਅਦਾਲਤ 'ਚ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ,। ਜਿਸ 'ਚ ਕਈ ਅਹਿਮ ਸਬੂਤ ਅਤੇ ਤੱਥ ਪੇਸ਼ ਕੀਤੇ ਗਏ ਹਨ, ਜਿਸ 'ਚ ਭ੍ਰਿਸ਼ਟਾਚਾਰ ਮਾਮਲੇ 'ਚ ਨਵੇਂ ਖੁਲਾਸੇ ਹੋਣ ਦੀ ਸੰਭਾਵਨਾ ਹੈ। ਫਿਲਹਾਲ ਰਮਨ ਅਰੋੜਾ ਜੇਲ੍ਹ 'ਚ ਬੰਦ ਹਨ।
ਚਾਰਜਸ਼ੀਟ 'ਚ ਇਹ ਦੋਸ਼ ਲੱਗੇ ਹਨ ਕਿ ਰਮਨ ਅਰੋੜਾ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਸਰਕਾਰੀ ਧਨ-ਦੌਲਤ 'ਚ ਹੇਰਾਫੇਰੀ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਮ ਤੇ ਸੰਪੰਤੀ ਬਣਾਈ ਹੈ। ਹਾਲਾਂਕਿ ਇਸ ਭ੍ਰਿਸ਼ਟਾਚਾਰ ਮਾਮਲੇ 'ਚ ਉਨ੍ਹਾਂ ਦੇ ਕੁੜਮ ਰਾਜੂ ਮਦਾਨ ਅਤੇ ਬੇਟੇ ਰਾਜਨ ਅਰੋੜਾ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।
28 ਜੁਲਾਈ ਤੱਕ ਨਿਆਂਇਕ ਹਿਰਾਸਤ 'ਚ
ਦੱਸ ਦੇਈਏ ਕਿ ਵਿਧਾਇਕ ਰਮਨ ਅਰੋੜਾ, ਆੜ੍ਹਤੀ ਮਹੇਸ਼ ਮਖੀਜਾ ਅਤੇ ਕਾਰਪੋਰੇਸ਼ਨ ਇੰਸਪੈਕਟਰ ਹਰਪ੍ਰੀਤ ਕੌਰ ਦੀ ਨਿਆਂਇਕ ਹਿਰਾਸਤ ਦੀ 28 ਜੁਲਾਈ ਤੱਕ ਵਧਾਈ ਸੀ। ਵਿਜੀਲੈਂਸ ਨੇ ਰਮਨ ਅਰੋੜਾ ਨੂੰ 23 ਜੂਨ ਨੂੰ ਗ੍ਰਿਫ਼ਤਾਰ ਕੀਤਾ ਸੀ। ਜਿਸ ਤੋਂ ਵਿਧਾਇਕ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਰਿਮਾਂਡ ਦੇ ਦੌਰਾਨ ਅਹਿਮ ਜਾਣਕਾਰੀਆਂ ਨੂੰ ਵੀ ਚਾਰਜਸ਼ੀਟ 'ਚ ਪੇਸ਼ ਕੀਤਾ ਗਿਆ ਹੈ।