ਸ੍ਰੀ ਗੁਰੂ ਨਾਨਕ ਦੇਵ ਜੀ ਦਾ ਚੋਲਾ ਸਾਹਿਬ ਤੇ ਭੈਣ ਨਾਨਕੀ ਵੱਲੋਂ ਗੁਰੂ ਜੀ ਦੇ ਵਿਆਹ ਮੌਕੇ ਦਿੱਤਾ ਰੁਮਾਲ ਜੋ ਕਿ ਅੱਜ ਵੀ ਗੁਰਦੁਆਰਾ ਚੋਲਾ ਸਾਹਿਬ, ਡੇਰਾ ਬਾਬਾ ਨਾਨਕ, ਗੁਰਦਾਸਪੁਰ ਵਿਚ ਸੁਸ਼ੋਭਿਤ ਹਨ। ਚੋਲਾ ਸਾਹਿਬ ਦੀ ਸਾਂਭ-ਸੰਭਾਲ ਕਰ ਰਹੇ ਸੇਵਾਦਾਰਾਂ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ ਚੋਲਾ ਸਾਹਿਬ ਨੂੰ 520 ਸਾਲ ਤੋਂ ਉਪਰ ਦਾ ਸਮਾਂ ਹੋ ਗਿਆ ਹੈ ਤੇ 6ਵੀਂ ਸਦੀ ਆਰੰਭ ਹੋ ਗਈ ਹੈ।
ਉਨਾਂ ਦੱਸਿਆ ਕਿ ਚੋਲਾ ਸਾਹਿਬ ਉਤੇ ਅਰਬੀ,ਫਾਰਸੀ,ਉਰਦੂ ਭਾਸ਼ਾ ਲਿਖੀ ਗਈ ਹੈ। ਚੋਲਾ ਸਾਹਿਬ ਉਤੇ ਗੁਰੂ ਜੀ ਨੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਹੈ, ਲਿਖਿਆ ਹੈ ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥
ਚੋਲਾ ਸਾਹਿਬ ਦੇ ਨਾਲ ਭੈਣ ਨਾਨਕੀ ਜੀ ਵਲੋਂ ਹੱਥੀ ਬਣਾਇਆ ਰੁਮਾਲ ਵੀ ਸੁਸ਼ੋਭਿਤ ਹੈ, ਜੋ ਕਿ ਭੈਣ ਨਾਨਕੀ ਨੇ ਗੁਰੂ ਸਾਹਿਬ ਨੂੰ ਬਟਾਲਾ ਵਿਖੇ ਗੁਰਦੁਆਰਾ ਕੰਧ ਸਾਹਿਬ ਵਿਖੇ ਵਿਆਹ ਮੌਕੇ ਦਿੱਤਾ ਸੀ।