ਕੋਰੋਨਾ ਵੈਕਸੀਨ 'ਤੇ ਬ੍ਰਿਟੇਨ 'ਚ ਹੋਏ ਖੁਲਾਸਿਆਂ ਵਿਚਾਲੇ ਵਾਰਾਣਸੀ 'ਚ ਜਿਮ ਕਰਦੇ ਸਮੇਂ ਇਕ ਨੌਜਵਾਨ ਦੀ ਮੌਤ ਹੋ ਗਈ। ਜਿਮ ਕਰਦੇ ਸਮੇਂ ਉਹ ਅਚਾਨਕ ਹੇਠਾਂ ਡਿੱਗ ਗਿਆ। ਕਾਸ਼ੀ ਦੇ ਸਿੱਧਗਿਰੀ ਇਲਾਕੇ ਵਿੱਚ ਇੱਕ 32 ਸਾਲਾ ਨੌਜਵਾਨ ਜਿੰਮ ਵਿੱਚ ਕਸਰਤ ਕਰ ਰਿਹਾ ਸੀ। ਅਚਾਨਕ ਸਿਰ ਵਿੱਚ ਤੇਜ਼ ਦਰਦ ਹੋਇਆ ਤੇ ਉਹ ਬੇਹੋਸ਼ ਹੋ ਕੇ ਫਰਸ਼ 'ਤੇ ਡਿੱਗ ਪਿਆ।
ਆਸ-ਪਾਸ ਕਸਰਤ ਕਰ ਰਹੇ ਲੋਕਾਂ ਨੇ ਨੌਜਵਾਨ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਨੌਜਵਾਨ ਦੇ ਜ਼ਮੀਨ 'ਤੇ ਡਿੱਗਣ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਕਰੀਬ 10 ਸਾਲਾਂ ਤੋਂ ਜਿੰਮ ਕਰਨ ਵਾਲਾ ਨੌਜਵਾਨ ਅਜੇ ਵਾਰਮਅੱਪ ਹੀ ਕਰ ਰਿਹਾ ਸੀ ਕਿ ਅਚਾਨਕ ਜ਼ਮੀਨ 'ਤੇ ਡਿੱਗ ਗਿਆ ਅਤੇ ਕੁਝ ਦੇਰ ਤਕ ਤੜਫਨ ਤੋਂ ਬਾਅਦ ਉਸ ਦੀ ਮੌਤ ਹੋ ਗਈ।