ਮੁਨੱਵਰ ਫਾਰੂਕੀ ਨੇ ਬਿੱਗ ਬੌਸ 17 ਦਾ ਫਿਨਾਲੇ ਜਿੱਤ ਲਿਆ ਹੈ। ਸਲਮਾਨ ਖਾਨ ਨੇ ਵਿਜੇਤਾ ਨੂੰ ਬਿੱਗ ਬੌਸ ਦੀ ਟਰਾਫੀ ਸੌਂਪੀ।ਮਨਾਰਾ ਚੋਪੜਾ ਬਿੱਗ ਬੌਸ ਫਿਨਾਲੇ ਟਰਾਫੀ ਤੋਂ ਕੁਝ ਕਦਮ ਪਹਿਲਾਂ ਦੌੜ ਤੋਂ ਬਾਹਰ ਹੋ ਗਈ ਸੀ। ਮੁਨੱਵਰ, ਮਨਾਰਾ ਅਤੇ ਅਭਿਸ਼ੇਕ ਸਿਖਰਲੇ ਤਿੰਨਾਂ ਵਿੱਚ ਪਹੁੰਚੇ ਸਨ।
ਟਾਪ ਥ੍ਰੀ
ਇਸ ਤੋਂ ਪਹਿਲਾਂ ਅੰਕਿਤਾ ਲੋਖੰਡੇ ਚੋਟੀ ਦੇ ਚਾਰ 'ਚ ਆਉਣ ਤੋਂ ਬਾਅਦ ਬਿੱਗ ਬੌਸ ਫਿਨਾਲੇ ਤੋਂ ਬਾਹਰ ਹੋ ਗਈ ਸੀ। ਅੰਕਿਤਾ ਨੂੰ ਚੋਟੀ ਦੇ ਚਾਰ 'ਚ ਆਉਣ ਤੋਂ ਬਾਅਦ ਬਾਹਰ ਕਰ ਦਿੱਤਾ ਗਿਆ ਸੀ। ਮੁਨੱਵਰ, ਮਨਾਰਾ ਅਤੇ ਅਭਿਸ਼ੇਕ ਚਾਪ ਥ੍ਰੀ ਦੇ ਫਾਈਨਲ ਵਿੱਚ ਰਹੇ। ਕ੍ਰਿਸ਼ਨਾ ਅਭਿਸ਼ੇਕ, ਭਾਰਤੀ ਸਿੰਘ, ਮਾਧੁਰੀ ਦੀਕਸ਼ਿਤ ਅਤੇ ਸੁਨੀਲ ਸ਼ੈੱਟੀ ਵਰਗੇ ਸੈਲੇਬਸ ਇਸ ਵਿੱਚ ਮਹਿਮਾਨ ਵਜੋਂ ਸ਼ਾਮਲ ਹੋਏ ਸਨ। ਅੰਕਿਤਾ ਲੋਖੰਡੇ, ਅਭਿਸ਼ੇਕ ਕੁਮਾਰ, ਮੁਨੱਵਰ ਫਾਰੂਕੀ, ਮੰਨਾਰਾ ਚੋਪੜਾ ਅਤੇ ਅਰੁਣ ਮਾਸ਼ੇਟੀ ਫਾਈਨਲ ਵਿੱਚ ਸਨ। ਇਸ ਤੋਂ ਪਹਿਲਾਂ ਅਰੁਣ ਸ਼ੈੱਟੀ ਆਊਟ ਹੋ ਗਏ ਸਨ।
ਪੰਜਾਹ ਲੱਖ ਰੁਪਏ ਇਨਾਮ ਵਜੋਂ ਦਿੱਤੇ
ਬਿੱਗ ਬੌਸ 17 ਦੇ ਜੇਤੂ ਨੂੰ 50 ਲੱਖ ਰੁਪਏ ਇਨਾਮ ਵਜੋਂ ਦਿੱਤੇ ਗਏ।ਜੇਤੂ ਨੂੰ ਕਾਰ ਵੀ ਗਿਫਟ ਕੀਤੀ ਗਈ ਤੇ ਨਾਲ ਹੀ ਬਿੱਗ ਬੌਸ ਦੀ ਟਰਾਫੀ ਦਿੱਤੀ ਗਈ। ਇਹ ਸ਼ੋਅ 15 ਅਕਤੂਬਰ ਨੂੰ ਪ੍ਰਸਾਰਿਤ ਹੋਇਆ, ਜੋ ਚਾਰ ਮਹੀਨਿਆਂ ਤੋਂ ਵੱਧ ਸਮੇਂ ਤੱਕ ਚੱਲਿਆ। ਨਵੇਂ ਘਰ, ਵਿਲੱਖਣ ਥੀਮ ਅਤੇ ਵੱਖ-ਵੱਖ ਪੇਸ਼ਿਆਂ ਦੇ ਸਿਤਾਰਿਆਂ ਨੇ ਕਾਫੀ ਲਾਈਮਲਾਈਟ ਹਾਸਲ ਕੀਤੀ।
ਦੱਸ ਦਈਏ ਕਿ ਬਿੱਗ ਬੌਸ ਸ਼ੋਅ ਦੇ ਆਖ਼ਰੀ ਸੀਜ਼ਨ ਵਿੱਚ ਵਿਜੇਤਾ ਦੀ ਘੋਸ਼ਣਾ ਤੋਂ ਪਹਿਲਾਂ ਪ੍ਰਤੀਯੋਗੀਆਂ ਨੂੰ ਪੈਸਿਆਂ ਨਾਲ ਭਰਿਆ ਇੱਕ ਬ੍ਰੀਫਕੇਸ ਪੇਸ਼ ਕੀਤਾ ਜਾਂਦਾ ਸੀ। ਇਹ ਬ੍ਰੀਫਕੇਸ ਸੀਜ਼ਨ 15 ਵਿੱਚ ਨਿਸ਼ਾਂਤ ਭੱਟ ਅਤੇ ਸੀਜ਼ਨ 16 ਵਿੱਚ ਅਰਚਨਾ ਗੌਤਮ ਨੇ ਲਿਆ ਸੀ ਪਰ ਇਸ ਵਾਰ ਅਜਿਹਾ ਨਹੀਂ ਹੋਇਆ।