• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਪੰਜਾਬ 'ਚ ਅਲਰਟ ਦੇ ਬਾਵਜੂਦ ਵੀ ਨਹੀ ਪੈ ਰਿਹਾ ਮੀਂਹ, ਜਾਣੋ ਬਾਕੀ ਰਾਜਾਂ 'ਚ ਮੌਸਮ ਦੇ ਮਿਜ਼ਾਜ ਬਾਰੇ

गुजरात में भारी बारिश से 8 लोगों की मौ+त,
7/25/2024 12:36:04 PM Kushi Rajput     heavy rains in Gujarat, schools and colleges closed, IMD Weather Update, Mumbai Rainfall Alert, rain alert, weather news    ਪੰਜਾਬ 'ਚ ਅਲਰਟ ਦੇ ਬਾਵਜੂਦ ਵੀ ਨਹੀ ਪੈ ਰਿਹਾ ਮੀਂਹ, ਜਾਣੋ ਬਾਕੀ ਰਾਜਾਂ 'ਚ ਮੌਸਮ ਦੇ ਮਿਜ਼ਾਜ ਬਾਰੇ    गुजरात में भारी बारिश से 8 लोगों की मौ+त,

ਪੰਜਾਬ ਵਿੱਚ ਮਾਨਸੂਨ ਸੁਸਤ ਹੁੰਦਾ ਜਾ ਰਿਹਾ ਹੈ। । ਇਸ ਕਰਕੇ ਹਰ ਪਾਸੇ ਹੁੰਮਸ ਵਰਗਾ ਮੌਸਮ ਹੋ ਗਿਆ ਹੈ। ਮੌਸਮ ਵਿਭਾਗ ਨੇ 23 ਜੁਲਾਈ ਅਤੇ 24 ਜੁਲਾਈ ਦੇ ਲਈ ਮੀਂਹ ਹੋਣ ਸੰਬੰਧੀ ਕ੍ਰਮਵਾਰ ਔਰੇਂਜ ਅਲਰਟ ਅਤੇ ਯੈਲੋ ਅਲਰਟ ਜਾਰੀ ਕੀਤਾ ਗਿਆ ਸੀ ਪਰ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਬਰਸਾਤ ਨਹੀਂ ਹੋਈ ਪਰ ਅਤੇ ਬੱਦਲਵਾਈ ਵਾਲਾ ਮੌਸਮ ਬਣਿਆ ਰਿਹਾ |

ਕਈ ਜ਼ਿਲ੍ਹਿਆਂ ਚ ਅਲਰਟ ਜਾਰੀ

ਮੌਸਮ ਵਿਭਾਗ (IMD) ਨੇ 9 ਜ਼ਿਲ੍ਹਿਆਂ ਵਿੱਚ ਸਵੇਰੇ 9 ਵਜੇ ਤੱਕ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਸਵੇਰੇ 9 ਵਜੇ ਤੱਕ ਪਟਿਆਲਾ, ਫਤਿਹਗੜ੍ਹ ਸਾਹਿਬ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਫਰੀਦਕੋਟ, ਜਲੰਧਰ, ਕਪੂਰਥਲਾ, ਗੁਰਦਾਸਪੁਰ ਅਤੇ ਹੁਸ਼ਿਆਰਪੁਰ 'ਚ ਮੀਂਹ ਪੈਣ ਦੀ ਸੰਭਾਵਨਾ ਹੈ।

ਗੁਜਰਾਤ 'ਚ ਭਾਰੀ ਮੀਂਹ ਕਾਰਨ 8 ਲੋਕਾਂ ਦੀ ਮੌਤ

ਗੁਜਰਾਤ 'ਚ ਭਾਰੀ ਮੀਂਹ ਕਾਰਨ ਨਦੀਆਂ 'ਚ ਪਾਣੀ ਦਾ ਪੱਧਰ ਵਧ ਗਿਆ ਹੈ। ਇਸ ਕਾਰਨ ਸੂਬੇ ਦੇ ਕਈ ਹਿੱਸੇ ਪਾਣੀ ਵਿੱਚ ਡੁੱਬ ਗਏ ਅਤੇ ਕਈ ਪਿੰਡਾਂ ਦਾ ਸੰਪਰਕ ਟੁੱਟ ਗਿਆ। ਭਾਰੀ ਮੀਂਹ ਕਾਰਨ ਵਡੋਦਰਾ, ਸੂਰਤ, ਭਰੂਚ ਅਤੇ ਆਨੰਦ ਸਮੇਤ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਇੱਥੇ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਕੁੱਲ 8 ਲੋਕਾਂ ਦੀ ਮੌਤ ਹੋ ਗਈ ਹੈ ਅਤੇ 800 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।

ਕਈ ਥਾਵਾਂ 'ਤੇ ਸਕੂਲ ਅਤੇ ਕਾਲਜ ਵੀ ਬੰਦ ਕਰ ਦਿੱਤੇ ਗਏ ਹਨ। ਐਨਡੀਆਰਐਫ ਅਤੇ ਐਸਡੀਆਰਐਫ ਦੀਆਂ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਕੁਝ ਇਲਾਕਿਆਂ 'ਚ ਰੇਲ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ।

ਦੂਜੇ ਪਾਸੇ ਨੇਪਾਲ ਤੋਂ ਛੱਡੇ ਜਾ ਰਹੇ ਪਾਣੀ ਕਾਰਨ ਉੱਤਰ ਪ੍ਰਦੇਸ਼ 'ਚ ਰਾਪਤੀ ਨਦੀ ਉਛਾਲ 'ਤੇ ਹੈ। ਇਸ ਕਾਰਨ ਗੋਰਖਪੁਰ ਦੇ 50 ਪਿੰਡਾਂ ਵਿੱਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਇੱਥੇ NDRF ਅਤੇ SDRF ਨੂੰ ਵੀ ਤਾਇਨਾਤ ਕੀਤਾ ਗਿਆ ਹੈ।

ਹਰਿਆਣਾ 'ਚ ਮਾਨਸੂਨ 30 ਜੁਲਾਈ ਤੱਕ ਰਹੇਗਾ

ਹਰਿਆਣਾ ਵਿੱਚ ਮਾਨਸੂਨ 30 ਜੁਲਾਈ ਤੱਕ ਰਹੇਗਾ। ਇਸ ਕਾਰਨ ਅੱਜ ਦੱਖਣੀ ਹਰਿਆਣਾ ਵਿੱਚ ਭਾਰੀ ਮੀਂਹ ਪਵੇਗਾ। ਮੌਸਮ ਵਿਭਾਗ ਨੇ 7 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਕ ਸੋਨੀਪਤ, ਪਾਣੀਪਤ, ਕਰਨਾਲ, ਜੀਂਦ, ਕੈਥਲ, ਕੁਰੂਕਸ਼ੇਤਰ ਅਤੇ ਯਮੁਨਾਨਗਰ ਵਿੱਚ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ। ਇਸ ਦੇ ਤਵਾਡੂ, ਬੱਲਭਗੜ੍ਹ, ਸੋਹਨਾ, ਗੁਰੂਗ੍ਰਾਮ, ਲੋਹਾਰੂ, ਤੋਸ਼ਾਮ, ਝੱਜਰ, ਬਹਾਦੁਰਗੜ੍ਹ, ਸਾਂਪਲਾ, ਰੋਹਤਕ, ਸਿਵਾਨੀ, ਹਿਸਾਰ, ਆਦਮਪੁਰ, ਨਾਥੂਸਰ ਚੋਪਟਾ, ਏਲਨਾਬਾਦ, ਫਤਿਹਾਬਾਦ, ਰਤੀਆ, ਫਰੀਦਾਬਾਦ, ਖਰਖੋਦਾ, ਸੋਨੀਪਤ, ਗਨੌਰ, ਸਿਰਸਾ, ਡਬਵਾਲੀ  ਜਗਾਧਰ, ਛਛਰੌਲੀ 'ਚ ਬਦਲ ਗਰਜਣ ਦੇ ਨਾਲ 30-40KMPH ਦੀ ਰਫਤਾਰ ਨਾਲ ਹਨੇਰੀ ਚੱਲੇਗੀ ਤੇ ਮੀਂਹ ਪਵੇਗਾ।

ਹਿਮਾਚਲ 'ਚ ਮੌਨਸੂਨ ਕਮਜ਼ੋਰ ਹੈ

ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਕਮਜ਼ੋਰ ਹੋ ਗਿਆ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਛੇ ਦਿਨਾਂ ਤੱਕ ਸੂਬੇ ਵਿੱਚ ਕੁਝ ਥਾਵਾਂ ’ਤੇ ਭਾਰੀ ਮੀਂਹ ਪੈ ਸਕਦਾ ਹੈ। ਇਸ ਦੇ ਮੱਦੇਨਜ਼ਰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਜ਼ਿਆਦਾਤਰ ਇਲਾਕਿਆਂ 'ਚ ਮੀਂਹ ਦੀ ਕੋਈ ਭਵਿੱਖਬਾਣੀ ਨਹੀਂ ਹੈ। ਅੱਜ ਚੰਬਾ, ਕਾਂਗੜਾ ਅਤੇ ਸਿਰਮੌਰ ਜ਼ਿਲ੍ਹਿਆਂ ਵਿੱਚ ਇੱਕ-ਦੋ ਥਾਵਾਂ ’ਤੇ ਭਾਰੀ ਮੀਂਹ ਪੈ ਸਕਦਾ ਹੈ। ਹੋਰ ਥਾਵਾਂ 'ਤੇ ਹਲਕੀ ਬਾਰਿਸ਼ ਹੋ ਸਕਦੀ ਹੈ।

ਹਿਮਾਚਲ ਵਿੱਚ 103 ਲੋਕਾਂ ਦੀ ਮੌਤ

ਇਸ ਸੀਜ਼ਨ 'ਚ 103 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਟੇਟ ਡਿਜ਼ਾਸਟਰ ਮੈਨੇਜਮੈਂਟ ਮੁਤਾਬਕ ਇਨ੍ਹਾਂ 'ਚੋਂ 54 ਲੋਕਾਂ ਦੀ ਸੜਕ ਹਾਦਸਿਆਂ 'ਚ ਮੌਤ ਹੋ ਚੁੱਕੀ ਹੈ, ਜਦਕਿ 49 ਲੋਕਾਂ ਦੀ ਮੌਤ ਹੋਰ ਕਾਰਨਾਂ ਕਰਕੇ ਹੋਈ ਹੈ। 15 ਲੋਕਾਂ ਦੀ ਮੌਤ ਪਾਣੀ 'ਚ ਡੁੱਬਣ ਕਾਰਨ, 7 ਦੀ ਸੱਪ ਦੇ ਡੱਸਣ ਕਾਰਨ, 6 ਦੀ ਬਿਜਲੀ ਦਾ ਝਟਕਾ ਲੱਗਣ ਕਾਰਨ, 18 ਦੀ ਦਰੱਖਤ ਜਾਂ ਉਚਾਈ ਤੋਂ ਡਿੱਗਣ ਕਾਰਨ ਅਤੇ 2 ਦੀ ਮੌਤ ਹੋਰ ਕਾਰਨਾਂ ਕਰਕੇ ਹੋਈ।

ਰਾਜਸਥਾਨ ਦੇ 7 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ

ਰਾਜਸਥਾਨ ਵਿੱਚ ਅੱਜ 7 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਗਿਆਨ ਕੇਂਦਰ ਜੈਪੁਰ ਨੇ ਕਿਹਾ ਹੈ ਕਿ ਰਾਜ ਦੇ ਟੋਂਕ, ਸਵਾਈ ਮਾਧੋਪੁਰ, ਦੌਸਾ, ਅਲਵਰ, ਕਰੌਲੀ ਅਤੇ ਧੌਲਪੁਰ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਜਦਕਿ ਚੁਰੂ, ਹਨੂੰਮਾਨਗੜ੍ਹ ਸਮੇਤ  ਜੈਸਲਮੇਰ ਅਤੇ ਬਾੜਮੇਰ ਨੂੰ ਛੱਡ ਕੇ ਬਾਕੀ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋਵੇਗੀ। ਇਸ ਦੇ ਨਾਲ ਹੀ ਬੁੱਧਵਾਰ ਨੂੰ ਭਾਰੀ ਮੀਂਹ ਕਾਰਨ ਕੋਟਾ ਦੇ ਰਾਮਗੰਜ ਮੰਡੀ 'ਚ ਬਿਜਲੀ ਦੀ ਤਾਰ ਟੁੱਟ ਕੇ ਇਕ ਘਰ 'ਤੇ ਡਿੱਗ ਗਈ। ਜਿਸ ਕਾਰਨ ਘਰ ਵਿੱਚ ਬਿਜਲੀ ਦਾ ਕਰੰਟ ਫੈਲ ਗਿਆ ਅਤੇ ਮਾਂ-ਧੀ ਦੀ ਮੌਤ ਹੋ ਗਈ।

'heavy rains in Gujarat','schools and colleges closed','IMD Weather Update','Mumbai Rainfall Alert','rain alert','weather news'

Please Comment Here

Similar Post You May Like

  • कड़ाके की ठंड में पंजाब-हरियाणा में बारिश का अलर्ट, छाया रहेगा कोहरा,

    कड़ाके की ठंड में पंजाब-हरियाणा में बारिश का अलर्ट, छाया रहेगा कोहरा, शीत लहर के कारण तापमान में गिरावट

  • पंजाब के 11 और हरियाणा के 7 जिलों में आज बारिश का अलर्ट,

    पंजाब के 11 और हरियाणा के 7 जिलों में आज बारिश का अलर्ट, पहाड़ों पर बर्फबारी, हिमाचल में 4 हाईवे ठप

  • पंजाब में 1 मार्च से बदलेगा मौसम,

    पंजाब में 1 मार्च से बदलेगा मौसम, बारिश और ओलावृष्टि की संभावना, IMD ने जारी किया येलो अलर्ट

  •  मुंबई में बारिश के कारण स्कूल-कॉलेज बंद,

    मुंबई में बारिश के कारण स्कूल-कॉलेज बंद, 11 राज्यों में तेज बारिश का अलर्ट

  • गुजरात में भारी बारिश से 8 लोगों की मौ+त,

    गुजरात में भारी बारिश से 8 लोगों की मौ+त, स्कूल-कॉलेज बंद, कई गांवों का संपर्क टूटा

  •  पंजाब के 5 जिलों में आज बारिश का अलर्ट,

    पंजाब के 5 जिलों में आज बारिश का अलर्ट, हिमाचल में लैंडस्लाइड और बाढ़ से 145 सड़कें बंद

  • पंजाब के 6 जिलों में बारिश का Alert,

    पंजाब के 6 जिलों में बारिश का Alert, जानें आने वाले दिनों में कैसा रहेगा मौसम

  •  पंजाब के इन जिलों के लिए जारी हुआ अलर्ट,

    पंजाब के इन जिलों के लिए जारी हुआ अलर्ट, बारिश की भी संभावना

Recent Post

  • ਅੰਮ੍ਰਿਤਸਰ 'ਚ ਰਿਟਾਇਰਡ DSP ਨੇ ਪੁੱਤ, ਨੂੰਹ ਤੇ ਪਤਨੀ ਨੂੰ ਮਾਰੀਆਂ ਗੋਲੀਆਂ, ਪੁੱਤ ਦੀ ਮੌ.ਤ ...

  • CM ਮਾਨ ਦਾ ਭ੍ਰਿਸ਼ਟਾਚਾਰ ਖਿਲਾਫ਼ ACTION, ਰਿਸ਼ਵਤ ਮਾਮਲੇ 'ਚ DSP ਗ੍ਰਿਫ਼ਤਾਰ ...

  • ਪੰਜਾਬ 'ਚ ਮੌਨਸੂਨ ਮਿਹਰਬਾਨ, ਜਲੰਧਰ ਸਮੇਤ ਇਨ੍ਹਾਂ ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ALERT !...

  • ਵਿਧਾਇਕ ਰਮਨ ਅਰੋੜਾ ਦੇ ਪੁੱਤਰ ਰਾਜਨ ਅਰੋੜਾ ਨੂੰ ਲੈ ਕੇ Update, ਜ਼ਮਾਨਤ 'ਤੇ ਹਾਈ ਕੋਰਟ ਨੇ ਸੁਣਾਇਆ ਫੈਸਲਾ ...

  • ਉੱਡਦੇ ਜਹਾਜ਼ 'ਚ cockpit ਅੰਦਰ crew members ਬਣਾਉਂਦੇ ਹਨ ਸਰੀਰਕ ਸਬੰਧ, Air Hostess ਦਾ ਹੈਰਾਨੀਜਨਕ ਖੁਲਾਸਾ!...

  • ਜਹਾਜ਼ ਅੰਦਰ ਸੱਪ ਵੜਨ ਨਾਲ 2 ਘੰਟੇ ਦੇਰੀ ਨਾਲ ਉੱਡੀ ਫਲਾਈਟ, ਪੈਸੰਜਰ ਸਹਿਮੇ !...

  • ਪੰਜਾਬ ਕੈਬਨਿਟ ਦਾ ਵਿਸਥਾਰ, ਵਿਧਾਇਕ ਸੰਜੀਵ ਅਰੋੜਾ ਨੇ ਮੰਤਰੀ ਵਜੋਂ ਲਿਆ ਹਲਫ਼, ਮਿਲੇ ਇਹ ਵਿਭਾਗ...

  • AAP ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਅਹਿਮ ਫੈਸਲਾ, ਕਿਹਾ-ਆਪਣੇ ਦਮ 'ਤੇ ਲੜਾਂਗੇ ਚੋਣ ...

  • ਜਲੰਧਰ 'ਚ ਦੋ ਬੱਚਿਆਂ ਦੀ ਮਾਂ ਦੀ ਸ਼ੱਕੀ ਹਾਲਾਤਾਂ 'ਚ ਮੌਤ, ਪੀੜਤ ਪਰਿਵਾਰ ਨੇ ਸਹੁਰਿਆਂ 'ਤੇ ਲਗਾਏ ਗੰਭੀਰ ਦੋਸ਼ ...

  • SpiceJet ਦੇ ਉੱਡਦੇ ਜਹਾਜ਼ ਦੀ ਟੁੱਟ ਗਈ ਬਾਰੀ, ਪੈਸੰਜਰਾਂ 'ਚ ਮਚੀ ਹਫੜਾ-ਦਫੜੀ, ਦੇਖੋ ਵੀਡੀਓ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY