ਜਲੰਧਰ ਨਗਰ ਨਿਗਮ 'ਚ ਉਸ ਸਮੇਂ ਹੰਗਾਮਾ ਹੋ ਗਿਆ। ਜਦੋਂ ਇੱਕ ਔਰਤ ਆਪਣੀ 4 ਸਾਲ ਦੀ ਬੱਚੀ ਨਾਲ ਲਿਫਟ ਵਿੱਚ ਫਸ ਗਈ। ਜਿਵੇਂ ਹੀ ਇਸ ਦਾ ਪਤਾ ਨਿਗਮ ਕਰਮਚਾਰੀਆਂ ਨੂੰ ਲੱਗਿਆ ਤਾਂ ਉਹ ਲਿਫਟ ਖੋਲ੍ਹਣ ਲਈ ਦੌੜੇ। ਕਰੀਬ 10 ਤੋਂ 15 ਮਿੰਟ ਦੀ ਮੁਸ਼ੱਕਤ ਤੋਂ ਬਾਅਦ ਕਰਮਚਾਰੀ ਲਿਫਟ ਨੂੰ ਖੋਲ੍ਹਣ ਵਿੱਚ ਸਫ਼ਲ ਰਹੇ। ਇਸ ਘਟਨਾ ਤੋਂ ਬੱਚੀ ਅਤੇ ਔਰਤ ਕਾਫੀ ਡਰੇ ਹੋਏ ਸਨ।
ਸੱਬਲ ਅਤੇ ਲੋਹੇ ਦੀ ਰਾਡ ਨਾਲ ਖੁੱਲ੍ਹੀ ਲਿਫਟ
ਲਿਫਟ 'ਚ ਫਸਣ ਤੋਂ ਬਾਅਦ ਮੁਲਾਜ਼ਮਾਂ ਨੇ ਸੱਬਲ ਅਤੇ ਲੋਹੇ ਦੀ ਰਾਡ ਦੀ ਮਦਦ ਨਾਲ ਇਸ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ। 10 ਤੋਂ 15 ਮਿੰਟ ਦੀ ਮੁਸ਼ੱਕਤ ਤੋਂ ਬਾਅਦ ਮੁਲਾਜ਼ਮਾਂ ਨੇ ਔਰਤ ਅਤੇ ਬੱਚੀ ਨੂੰ ਸੁਰੱਖਿਅਤ ਬਾਹਰ ਕੱਢਿਆ। ਔਰਤ ਅਤੇ ਬੱਚੀ ਦੋਵੇਂ ਸੁਰੱਖਿਅਤ ਹਨ। ਪਰ ਉਹ ਇਸ ਘਟਨਾ ਤੋਂ ਕਾਫੀ ਸਹਿਮ ਗਏ।
ਮਾਂ ਦੀ ਪੈਨਸ਼ਨ ਲਈ ਚੱਕਰ ਕੱਟ ਰਹੀ ਹੈ ਔਰਤ
ਮਾਡਲ ਟਾਊਨ ਦੀ ਰਹਿਣ ਵਾਲੀ ਔਰਤ ਜੱਸੀ ਨੇ ਦੱਸਿਆ ਕਿ ਉਹ ਆਪਣੀ ਮਾਂ ਦੀ ਪੈਨਸ਼ਨ ਨੂੰ ਲੈ ਕੇ ਕਾਫੀ ਸਮੇਂ ਤੋਂ ਨਗਰ ਨਿਗਮ ਦਫ਼ਤਰ ਦੇ ਚੱਕਰ ਮਾਰ ਰਹੀ ਹੈ। ਇਸ ਸਬੰਧ ਵਿੱਚ ਉਹ ਨਿਗਮ ਦਫ਼ਤਰ ਪਹੁੰਚੀ ਸੀ। ਜਿਵੇਂ ਹੀ ਉਸ ਨੇ ਉੱਪਰ ਜਾਣ ਲਈ ਲਿਫਟ ਫੜੀ ਤਾਂ ਉਹ ਵਿਚਕਾਰ ਹੀ ਫਸ ਗਈ।
ਰੌਲਾ ਪਾਉਣ 'ਤੇ ਬਾਅਦ ਮੱਦਦ ਕਰਨ ਪਹੁੰਚੇ ਕਰਮਚਾਰੀ
ਲਿਫਟ ਦੇ ਵਿਚਕਾਰ ਫਸ ਜਾਣ ਤੋਂ ਬਾਅਦ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਆਵਾਜ਼ ਸੁਣ ਕੇ ਨਿਗਮ ਕਰਮਚਾਰੀ ਦੌੜੇ-ਦੌੜੇ ਆਏ। ਉਨ੍ਹਾਂ ਨੇ ਲਿਫਟ ਦੇ ਦਰਵਾਜ਼ੇ ਖੋਲ੍ਹੇ ਅਤੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਿਆ।