ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ਲਈ ਸਵੇਰੇ 8 ਵਜੇ ਤੋਂ ਗਿਣਤੀ ਸ਼ੁਰੂ ਹੋ ਚੁੱਕੀ ਹੈ। ਦੱਸ ਦੇਈਏ ਕਿ ਜਲੰਧਰ ਤੋਂ ਕਾਂਗਰਸ ਉਮੀਦਵਾਰ ਚਰਨਜੀਤ ਸਿੰਘ ਚੰਨੀ 7666 ਵੋਟਾਂ ਨਾਲ ਅੱਗੇ ਚੱਲ ਰਹੇ ਹਨ ਤੇ ਪਵਨ ਕੁਮਾਰ ਟੀਨੂੰ 5283, ਸੁਸ਼ੀਲ ਰਿੰਕੂ 4187, ਮੋਹਿੰਦਰ ਸਿੰਘ ਕੇ ਪੀ1555 ਅਤੇ ਬਸਪਾ ਦੇ ਬਲਵਿੰਦਰ ਸਿੰਘ 1583 ਹਨ।
ਸਭ ਤੋਂ ਪਹਿਲਾਂ ਬੈਲਟ ਪੇਪਰਾਂ ਦੀ ਗਿਣਤੀ ਸ਼ੁਰੂ ਹੋਈ, ਜਿਸ ਵਿਚ ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ, ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ, ਭਾਜਪਾ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਤਰਨਜੀਤ ਸਿੰਘ ਸੰਧੂ, ਪਟਿਆਲਾ ਤੋਂ ਭਾਜਪਾ ਦੇ ਉਮੀਦਵਾਰ ਪਰਨੀਤ ਕੌਰ, ਲੁਧਿਆਣਾ ਤੋਂ ਕਾਂਗਰਸ ਦੇ ਰਾਜਾ ਵੜਿੰਗ, ਫਿਰੋਜ਼ਪੁਰ ਤੋਂ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਤੇ ਫਤਿਹਗੜ੍ਹ ਤੋਂ ਕਾਂਗਰਸ ਦੇ ਅਮਰ ਸਿੰਘ, ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਮੀਤ ਹੇਅਰ, ਗੁਰਦਾਸਪੁਰ ਤੋਂ ਭਾਜਪਾ ਦੇ ਦਿਨੇਸ਼ ਬੱਬੂ ਅੱਗੇ ਚੱਲ ਰਹੇ ਹਨ।
ਉਥੇ ਹੀ ਲੁਧਿਆਣਾ ਵਿਚ ਪਹਿਲੇ ਰਾਊਂਡ ਵਿਚ ਰਾਜਾ ਵੜਿੰਗ ਆਪਣੇ ਵਿਰੋਧੀਆਂ ਤੋਂ 335 ਵੋਟਾਂ ਨਾਲ ਲੱਗੇ ਚੱਲ ਰਹੇ ਹਨ। ਸ੍ਰੀ ਆਨੰਦਪੁਰ ਸਾਹਿਬ ਤੋਂ ਆਪ ਦੇ ਮਾਲਵਿੰਦਰ ਸਿੰਘ ਕੰਗ, ਸ੍ਰੀ ਫਤਿਹਗੜ੍ਹ ਸਾਹਿਬ ਤੋਂ ਅਮਰ ਸਿੰਘ ਤੇ ਸ੍ਰੀ ਖਡੂਰ ਸਾਹਿਬ ਤੋਂ ਅੰਮ੍ਰਿਪਾਲ ਸਿੰਘ ਅੱਗੇ ਚੱਲ ਰਹੇ ਹਨ।