ਪੰਜਾਬ ਅਤੇ ਚੰਡੀਗੜ੍ਹ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਉੱਥੇ ਹੀ ਚੰਡੀਗੜ੍ਹ ਵਿੱਚ ਮਨੀਮਾਜਰਾ ‘ਚ ਹਾਦਸਾ ਵਾਪਰ ਗਿਆ। ਜਿੱਥੇ ਇੱਕ ਪੁਰਾਣੇ ਮਕਾਨ ਦੀ ਛੱਤ ਡਿੱਗਣ ਕਾਰਨ 3 ਬੱਚੇ ਮਲਬੇ ਹੇਠ ਦੱਬ ਗਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ 2 ਬੱਚਿਆਂ ਦੀ ਹਾਲਤ ਸਥਿਰ ਹੈ ਪਰ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਕਾਨ ਕਾਫੀ ਪੁਰਾਣਾ ਹੋਣ ਕਾਰਨ ਬਾਰਿਸ਼ ਕਾਰਨ ਕਮਜ਼ੋਰ ਹੋ ਕੇ ਡਿੱਗ ਗਿਆ।
ਸੈਕਟਰ 32 ਦੇ ਸਰਕਾਰੀ ਹਸਪਤਾਲ ਦੀ ਫਾਲ ਸੀਲਿੰਗ ਅਚਾਨਕ ਡਿੱਗ ਗਈ। ਹੈਰਾਨੀ ਦੀ ਗੱਲ ਹੈ ਕਿ ਇਹ 6 ਮਹੀਨੇ ਪਹਿਲਾਂ ਹੀ ਬਣੀ ਸੀ। ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸੈਕਟਰ 32 ਵਿੱਚ ਹੀ ਇੱਕ ਚੱਲਦੀ ਸਕੂਟੀ ਉੱਤੇ ਰੁੱਖ ਡਿੱਗ ਗਿਆ। ਹੈਲਮੇਟ ਪਾਇਆ ਹੋਣ ਕਾਰਨ ਨੌਜਵਾਨ ਦੀ ਜਾਨ ਬਚ ਗਈ, ਪਰ ਉਹ ਜ਼ਖਮੀ ਹੋ ਗਿਆ। ਕੌਂਸਲਰ ਪ੍ਰੇਮਲਤਾ ਅਨੁਸਾਰ ਨਿਗਮ ਅਧਿਕਾਰੀਆਂ ਨੂੰ ਪਹਿਲਾਂ ਹੀ ਇਸ ਬਾਰੇ ਸੂਚਿਤ ਕੀਤਾ ਗਿਆ ਸੀ, ਪਰ ਕੋਈ ਕਾਰਵਾਈ ਨਹੀਂ ਹੋਈ। ਸੈਕਟਰ 35-ਬੀ ਵਿੱਚ ਇੱਕ ਘਰ ਦੇ ਬਰਾਂਡੇ ਵਿੱਚ ਰੁੱਖ ਡਿੱਗ ਗਿਆ, ਜਿੱਥੇ ਕੰਮ ਕਰ ਰਹੀ ਮਹਿਲਾ ਵਾਲ-ਵਾਲ ਬਚੀ।



