ਖਬਰਿਸਤਾਨ ਨੈੱਟਵਰਕ- ਅੰਬਾਲਾ ਵਿਚ ਅੱਜ ਸਵੇਰੇ-ਸਵੇਰੇ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿਚ ਬੱਚੇ ਦੇ ਨਾਲ ਮਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਹ ਹਾਦਸਾ ਅੰਬਾਲਾ-ਜਗਾਧਰੀ ਰੋਡ ‘ਤੇ ਵਾਪਰਿਆ। ਜਿਥੇ ਕਿ ਇਕ ਬੇਕਾਬੂ ਟਰੱਕ ਨੇ ਇੱਕ ਐਕਟਿਵਾ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਇੱਕ 8 ਮਹੀਨੇ ਦੇ ਬੱਚੇ ਅਤੇ ਉਸ ਦੀ ਮਾਂ ਦੀ ਮੌਤ ਹੋ ਗਈ।
PGI ਚੰਡੀਗੜ੍ਹ ਜਾ ਰਿਹਾ ਸੀ ਪਰਿਵਾਰ
ਸੜਕ ਹਾਦਸੇ ਵਿੱਚ ਬੱਚੇ ਦੇ ਪਿਤਾ ਅਤੇ ਚਾਚਾ ਜ਼ਖ਼ਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ, ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਜਾਣਕਾਰੀ ਅਨੁਸਾਰ, ਪਰਿਵਾਰ ਬੱਚੇ ਗੀਤਾਂਸ਼ ਦਾ ਚੈੱਕਅਪ ਕਰਵਾਉਣ ਲਈ ਸਪੇਦਾ ਪਿੰਡ ਤੋਂ ਪੀਜੀਆਈ ਚੰਡੀਗੜ੍ਹ ਐਕਟਿਵਾ ‘ਤੇ ਜਾ ਰਿਹਾ ਸੀ ਪਰ ਅੰਬਾਲਾ ਜਗਾਧਰੀ ਰੋਡ ‘ਤੇ ਇੱਕ ਟਰੱਕ ਡਰਾਈਵਰ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਣ ਇਹ ਹਾਦਸਾ ਵਾਪਰ ਗਿਆ।
ਹੋਰ ਪਰਿਵਾਰਕ ਮੈਂਬਰ ਵੀ ਹੋਏ ਜ਼ਖਮੀ
ਇਸ ਹਾਦਸੇ ਵਿਚ ਅੱਠ ਮਹੀਨੇ ਦੇ ਗੀਤਾਂਸ਼ ਅਤੇ ਉਸ ਦੀ 25 ਸਾਲਾ ਮਾਂ ਗੀਤਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਬੱਚੇ ਦਾ ਪਿਤਾ ਅਤੇ ਚਾਚਾ ਜ਼ਖ਼ਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਪੁਲਿਸ ਨੇ ਮੌਕੇ ਤੋਂ ਟਰੱਕ ਨੂੰ ਜ਼ਬਤ ਕਰ ਕੇ ਡਰਾਈਵਰ ਨੂੰ ਕਾਬੂ ਕਰ ਲਿਆ।