ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੋ ਦਿਨਾਂ ਪੰਜਾਬ ਦੌਰੇ ‘ਤੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨਾਲ ਕੇਜਰੀਵਾਲ ਅੱਜ ਲਵਲੀ ਯੂਨੀਵਰਸਿਟੀ ਜਲੰਧਰ ਵਿਖੇ ਪਹੁੰਚੇ। ਉਹ ਲਵਲੀ ਯੂਨੀਵਰਸਿਟੀ ਵਿਖੇ ‘ਵਨ ਇੰਡੀਆ 2025 ਨੈਸ਼ਨਲ ਕਲਚਰਲ ਫੈਸਟੀਵਲ’ ਦਾ ਉਦਘਾਟਨ ਕੀਤਾ । ਜਿੱਥੇ ਉਨ੍ਹਾਂ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਪਾਵਰਕਾਮ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ। ਇਸ ਤੋਂ ਬਾਅਦ, ਜਲੰਧਰ ਅਤੇ ਬਠਿੰਡਾ ਲਈ 5,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਐਲਾਨ ਵੀ ਕਰਨਗੇ ।
ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਅਤੇ ਕੇਜਰੀਵਾਲ ਦੀ ਅਗਵਾਈ ਹੇਠ, ਅਸੀਂ ਊਰਜਾ ਕ੍ਰਾਂਤੀ ਲਿਆ ਰਹੇ ਹਾਂ। 24 ਨਵੇਂ 66 ਕੇਵੀ ਸਬਸਟੇਸ਼ਨ ਬਣਾਏ ਗਏ ਹਨ। 1030 ਨਵੇਂ 11 ਕੇਵੀ ਫੀਡਰ ਲਗਾਏ ਗਏ ਹਨ। 88,308 ਨਵੇਂ ਟ੍ਰਾਂਸਫਾਰਮਰ ਲਗਾਏ ਗਏ ਹਨ। ਇਤਿਹਾਸ ਵਿੱਚ ਪਹਿਲਾਂ ਕਦੇ ਵੀ ਇੰਨਾ ਵੱਡਾ ਕੰਮ ਨਹੀਂ ਕੀਤਾ ਗਿਆ। ਇਸ ਨਾਲ ਹਰ ਘਰ ਨੂੰ ਬਿਜਲੀ ਪਹੁੰਚਾਈ ਗਈ ਹੈ। ਇਸ ਦੇ ਬਾਵਜੂਦ, ਅਸੀਂ ਇੱਥੇ ਨਹੀਂ ਰੁਕ ਰਹੇ। ਅਸੀਂ 2035 ਲਈ ਤਿਆਰੀ ਕਰ ਰਹੇ ਹਾਂ। ਅਸੀਂ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ 5,000 ਕਰੋੜ ਰੁਪਏ ਦਾ ਨਿਵੇਸ਼ ਕਰਾਂਗੇ। ਆਉਣ ਵਾਲੇ ਸਾਲ ਵਿੱਚ ਸਾਡੇ ਕੋਲ 24 ਘੰਟੇ ਬਿਜਲੀ ਸਪਲਾਈ ਹੋਵੇਗੀ।
‘ਆਪ’ ਆਗੂਆਂ ਨੇ ਕਿਹਾ ਕਿ ਕੇਜਰੀਵਾਲ ਅਤੇ ਮੁੱਖ ਮੰਤਰੀ ਮਾਨ ਜਲੰਧਰ ਅਤੇ ਬਠਿੰਡਾ ਦੇ ਲੋਕਾਂ ਲਈ ਬਿਜਲੀ ਟਰਾਂਸਮਿਸ਼ਨ ਅਤੇ ਵੰਡ ਪ੍ਰੋਜੈਕਟ ਦਾ ਉਦਘਾਟਨ ਕਰਨਗੇ। ਇਸ ਸਮਾਗਮ ਤੋਂ ਬਾਅਦ, ਉਹ ਬਠਿੰਡਾ ਲਈ ਰਵਾਨਾ ਹੋਣਗੇ। ਬਠਿੰਡਾ ਵਿੱਚ 3,100 ਨਵੇਂ ਖੇਡ ਮੈਦਾਨਾਂ ਦਾ ਨੀਂਹ ਪੱਥਰ ਰੱਖਣਗੇ