ਖ਼ਬਰਿਸਤਾਨ ਨੈੱਟਵਰਕ: ਬਾਲੀਵੁੱਡ ਦੇ ਮਸ਼ਹੂਰ ਸਿੰਗਰ-ਰੈਪਰ ਬਾਦਸ਼ਾਹ ਦਾ ‘ਟਟੀਰੀ’ ਗਾਣੇ ਦਾ ਨਵਾਂ ਟੀਜ਼ਰ ਰੀਲਿਜ਼ ਹੋ ਗਿਆ ਹੈ। ਜਿਸ ਦੀ ਜਾਣਕਾਰੀ ਗਾਇਕ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਜੋ ਕਿ ਇਸ ਮਹੀਨੇ ਦੀ 14 ਤਰੀਕ ਨੂੰ ਰੀਲਿਜ਼ ਹੋਵੇਗਾ। ਸਿੰਗਰ ਨੇ ਸੋਸ਼ਲ ਮੀਡੀਆ ‘ਤੇ ਦੋ ਪੋਸਟਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਸ ਨਵੇਂ ਵਰਜ਼ਨ ਵਿੱਚੋਂ ਉਹ ਸਾਰੇ ਇਤਰਾਜ਼ਯੋਗ ਹਿੱਸਿਆ ਨੂੰ ਹਟਾ ਦਿੱਤਾ ਗਿਆ ਹੈ।
ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਜਾਣਕਾਰੀ

ਗਾਇਕ ਨੇ ਸੋਸ਼ਲ ਮੀਡੀਆ ‘ਤੇ ਦੋ ਪੋਸਟਾਂ ਸ਼ੇਅਰ ਕਰਦਿਆਂ ਲਿਖਿਆ ਕਿ ਟਟੀਰੀ ਫਿਰ ਸੇ” ਉਸੇ ਸਫ਼ਰ ਦਾ ਅਗਲਾ ਕਦਮ ਹੈ। ਤੁਹਾਡਾ ਸਾਥ, ਤੁਹਾਡੀ ਆਵਾਜ਼ ਅਤੇ ਤੁਹਾਡਾ ਵਿਸ਼ਵਾਸ ਹੀ ਹੈ ਜਿਸਨੇ ਇਸ ਗਾਣੇ ਨੂੰ ਜ਼ਿੰਦਾ ਰੱਖਿਆ ਹੈ। ਉਮੀਦ ਹੈ ਇਸਦਾ ਨਵਾਂ ਰੂਪ ਉਹੀ ਊਰਜਾ ਅਤੇ ਉਹੀ ਸਨਮਾਨ ਲੈ ਕੇ ਚੱਲੇਗਾ।
ਇਸ ਪੂਰੇ ਸੰਵਾਦ ਦਾ ਹਿੱਸਾ ਬਣਨ ਵਾਲੇ ਸਾਰੇ ਲੋਕਾਂ ਦਾ ਧੰਨਵਾਦ। ਅਜਿਹੀ ਗੱਲਬਾਤ ਸਾਨੂੰ ਹੋਰ ਬਿਹਤਰ ਬਣਾਉਂਦੀ ਹੈ। “ਟਟੀਰੀ ਫਿਰ ਸੇ”; 14.04.26 ਨੂੰ ਸਾਰੇ ਪਲੇਟਫਾਰਮਾਂ ‘ਤੇ ਉਪਲਬਧ ਹੋਵੇਗਾ ਸੁਣਿਓ, ਸ਼ੇਅਰ ਕਰਿਓ, ਅਤੇ ਇਸਨੂੰ ਅੱਗੇ ਵਧਾਇਓ।
ਦੱਸ ਦੇਈਏ ਕਿ ਹੈ ਕਿ 1 ਮਾਰਚ ਨੂੰ ਰਿਲੀਜ਼ ਹੋਏ ‘ਟਟੀਰੀ’ ਗੀਤ ਦੇ ਕੁਝ ਦ੍ਰਿਸ਼ਾਂ ਅਤੇ ਬੋਲਾਂ ਨੂੰ ਲੈ ਕੇ ਕਾਫ਼ੀ ਹੰਗਾਮਾ ਹੋਇਆ ਸੀ। ਬਾਦਸ਼ਾਹ ਖ਼ਿਲਾਫ਼ ਤਿੰਨ FIR ਦਰਜ ਕੀਤੀਆਂ ਗਈਆਂ ਸਨ। ਹਰਿਆਣਾ ਮਹਿਲਾ ਕਮਿਸ਼ਨ ਨੇ ਪੇਸ਼ ਨਾ ਹੋਣ ‘ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਤੱਕ ਦੇ ਹੁਕਮ ਜਾਰੀ ਕਰ ਦਿੱਤੇ ਸਨ। ਕਰੀਬ ਇੱਕ ਹਫ਼ਤਾ ਪਹਿਲਾਂ ਹੀ ਬਾਦਸ਼ਾਹ ਨੇ ਰਾਸ਼ਟਰੀ ਮਹਿਲਾ ਕਮਿਸ਼ਨ ਦੇ ਸਾਹਮਣੇ ਪੇਸ਼ ਹੋ ਕੇ ਆਪਣੀ ਗਲਤੀ ਦੀ ਮਾਫ਼ੀ ਮੰਗੀ ਸੀ।