View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖ਼ਬਰਿਸਤਾਨ ਨੈੱਟਵਰਕ: ਮਥੁਰਾ ਦੇ ਬ੍ਰਿੰਦਾਵਨ ਵਿੱਚ 37 ਸ਼ਰਧਲੂਆਂ ਨਾਲ ਭਰੀ ਕਿਸ਼ਤੀ ਪਲਟਣ ‘ਤੇ ਹੁਣ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵੀਰਵਾਰ (9 ਅਪ੍ਰੈਲ) ਨੂੰ ਜਗਰਾਓਂ ਦੇ ਸ਼੍ਰੀ ਬਾਂਕੇ ਬਿਹਾਰੀ ਕਲੱਬ ਵੱਲੋਂ 2 ਬੱਸਾਂ ਵਿੱਚ 130 ਸ਼ਰਧਾਲੂਆਂ ਨੂੰ ਲਿਜਾਇਆ ਗਿਆ ਸੀ। ਜਿਨ੍ਹਾਂ ਵਿੱਚੋਂ 90 ਜਗਰਾਓਂ ਤੋਂ ਅਤੇ ਬਾਕੀ ਹੋਰ ਸ਼ਹਿਰਾਂ ਤੋਂ ਸਨ। ਇਹ ਬ੍ਰਿੰਦਾਵਨ ਦੀ 4 ਦਿਨਾਂ ਦੀ ਯਾਤਰਾ ਸੀ। ਪਿਛਲੇ 20 ਘੰਟਿਆਂ ਤੋਂ ਬਚਾਅ ਕਾਰਜ ਜਾਰੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸਵੇਰੇ 11 ਵਜੇ ਜਗਰਾਓਂ ਦੇ ਡੱਲਾ ਰੋਡ ਸਥਿਤ ਸ਼ਮਸ਼ਾਨਘਾਟ ਵਿਖੇ ਬ੍ਰਿੰਦਾਵਨ ਕਿਸ਼ਤੀ ਹਾਦਸੇ ਦੇ ਪੀੜਤਾਂ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋ ਸਕਦੇ ਹਨ।

PM ਮੋਦੀ ਨੇ ਜਤਾਇਆ ਦੁੱਖ

NDRF ਅਤੇ ਫੌਜ ਦੀਆਂ ਟੀਮਾਂ ਤਾਇਨਾਤ ਹਨ। ਫੌਜ ਨੇ ਸ਼ੁੱਕਰਵਾਰ ਦੇਰ ਰਾਤ ਉਸ ਕਿਸ਼ਤੀ ਨੂੰ ਬਾਹਰ ਕੱਢ ਲਿਆ ਹੈ, ਜਿਸ ਨਾਲ ਇਹ ਹਾਦਸਾ ਵਾਪਰਿਆ ਸੀ। ਇੱਕ ਮੁਟਿਆਰ ਸਮੇਤ 5 ਲੋਕ ਅਜੇ ਵੀ ਲਾਪਤਾ ਹਨ। ਮ੍ਰਿਤਕਾਂ ਵਿੱਚ ਇੱਕੋ ਪਰਿਵਾਰ ਦੇ 7 ਲੋਕ ਸ਼ਾਮਲ ਹਨ, ਜਿਨ੍ਹਾਂ ਵਿੱਚ ਮਾਂ-ਪੁੱਤ, ਚਾਚਾ-ਚਾਚੀ ਅਤੇ ਭੂਆ-ਫੁੱਫੜ ਸ਼ਾਮਲ ਹਨ। ਦੱਸ ਦੇਈਏ ਕਿ ਇਹ ਦਰਦਨਾਕ ਹਾਦਸੇ ‘ਤੇ ਪੀ ਐੱਮ ਮੋਦੀ ਨੇ ਦੁਖ ਪ੍ਰਗਟਾਇਆ ਹੈ।

37 ਸ਼ਰਧਾਲੂਆਂ ਨਾਲ ਭਰੀ ਕਿਸ਼ਤੀ ਪਲਟੀ

ਇਹ ਹਾਦਸਾ ਸ਼ੁੱਕਰਵਾਰ ਦੁਪਹਿਰ 3 ਵਜੇ ਕੇਸੀ ਘਾਟ ‘ਤੇ ਵਾਪਰਿਆ, ਜਿੱਥੇ 37 ਸ਼ਰਧਾਲੂਆਂ ਨਾਲ ਭਰੀ ਕਿਸ਼ਤੀ ਪਲਟ ਗਈ ਸੀ। ਇਹ ਘਾਟ ਸ੍ਰੀ ਬਾਂਕੇ ਬਿਹਾਰੀ ਮੰਦਰ ਤੋਂ ਕਰੀਬ 2 ਕਿਲੋਮੀਟਰ ਦੂਰ ਹੈ। ਜਿਸ ਥਾਂ ‘ਤੇ ਹਾਦਸਾ ਹੋਇਆ, ਉੱਥੇ ਪਾਣੀ 25 ਫੁੱਟ ਡੂੰਘਾ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਕਿਸ਼ਤੀ ਦੀ ਸਮਰੱਥਾ 40 ਸ਼ਰਧਾਲੂਆਂ ਦੀ ਸੀ। ਮਲਾਹ (ਨਾਵਿਕ) ਨੇ ਕਿਸੇ ਵੀ ਸ਼ਰਧਾਲੂ ਨੂੰ ਲਾਈਫ ਜੈਕਟ ਨਹੀਂ ਦਿੱਤੀ ਸੀ। ਪੈਂਟੂਨ ਪੁਲ ਦੀ ਮੁਰੰਮਤ ਕਰ ਰਹੇ ਲੋਕਾਂ ਅਤੇ ਹੋਰ ਮਲਾਹਾਂ ਨੇ ਕੁਝ ਲੋਕਾਂ ਨੂੰ ਬਚਾਇਆ। ਬਾਅਦ ਵਿੱਚ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਬਚਾਅ ਕਾਰਜ ਸ਼ੁਰੂ ਕੀਤਾ।

ਦੋਸ਼ੀ ਨੂੰ ਲਿਆ ਹਿਰਾਸਤ ‘ਚ

ਪੁਲਿਸ ਨੇ ਦੋਸ਼ੀ ਮਲਾਹ ਪੱਪੂ ਨਿਸ਼ਾਦ ਨੂੰ ਹਾਦਸੇ ਦੇ 6 ਘੰਟੇ ਬਾਅਦ ਯਾਨੀ ਰਾਤ 9 ਵਜੇ ਹਿਰਾਸਤ ਵਿੱਚ ਲੈ ਲਿਆ। ਕਿਸ਼ਤੀ ਉਸਦੀ ਆਪਣੀ ਸੀ। ਉਸ ਨੇ ਸ਼ਰਧਾਲੂਆਂ ਨੂੰ ਜੁਗਲ ਘਾਟ ਤੋਂ ਬਿਠਾਇਆ ਸੀ ਅਤੇ ਹਾਦਸੇ ਤੋਂ ਬਾਅਦ ਉਹ ਫਰਾਰ ਹੋ ਗਿਆ ਸੀ। ਹਾਦਸੇ ‘ਚ ਜਿੰਦਾਂ ਬਚੇ ਨੌਜਵਾਨ ਨੇ ਦੱਸਿਆ ਕਿ ਕੰਢੇ ਤੋਂ ਕਰੀਬ 50 ਫੁੱਟ ਦੂਰ ਯਮੁਨਾ ਨਦੀ ਦੇ ਵਿਚਕਾਰ ਸੀ। ਉਸ ਸਮੇਂ ਹਵਾ ਕਰੀਬ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀ ਸੀ। ਤੇਜ਼ ਹਵਾ ਕਾਰਨ ਕਿਸ਼ਤੀ ਅਚਾਨਕ ਡਗਮਗਾਉਣ ਲੱਗੀ ਅਤੇ ਮਲਾਹ ਦਾ ਸੰਤੁਲਨ ਵਿਗੜ ਗਿਆ।

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਮੰਗਲਵਾਰ, ੧੨ ਜੇਠ (ਸੰਮਤ ੫੫੮ ਨਾਨਕਸ਼ਾਹੀ) ਬਿਲਾਵਲੁ ਮਹਲਾ ੩ ॥

|

|

|

ਖਬਰਿਸਤਾਨ ਨੈੱਟਵਰਕ- ਪੰਜਾਬ ਕਾਂਗਰਸ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਅਮਰਿੰਦਰ

|

|

|

ਵੀਰਵਾਰ, ੭ ਜੇਠ (ਸੰਮਤ ੫੫੮ ਨਾਨਕਸ਼ਾਹੀ) ਧਨਾਸਰੀ ਭਗਤ ਰਵਿਦਾਸ ਜੀ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਰੋਡਵੇਜ਼, ਪਨਬੱਸ ਅਤੇ PRTC ਕੰਟਰੈਕਟ ਵਰਕਰਜ਼ ਯੂਨੀਅਨ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ