ਬਟਾਲਾ ‘ਚ ਬੀਤੀ ਦੇਰ ਅਣਪਛਾਤੇ ਹਮਲਾਵਰਾਂ ਨੇ ਕਾਂਗਰਸੀ ਨੇਤਾ ਦੀ ਦੁਕਾਨ ‘ਤੇ ਫਾਇਰਰਿੰਗ ਕੀਤੀ। ਨੇਤਾ ਗੌਤਮ ਗੁੱਡੂ ਸੇਠ ਦੀ ਦੁਕਾਨ ‘ਸੇਠ ਟੈਲੀਕਾਮ’ ਜਲੰਧਰ ਰੋਡ ‘ਤੇ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਧਮਕੀਆਂ ਮਿਲ ਰਹੀਆਂ ਸਨ। ਇਸ ਮਾਮਲੇ ‘ਚ ਉਨ੍ਹਾਂ ਨੇ FIR ਦਰਜ ਕਰਵਾਈ ਸੀ। ਇਸ ਹਮਲੇ ਕਾਰਣ ਇਲਾਕੇ ‘ਚ ਦਹਿਸ਼ਤ ਫੈਲ ਗਈ।
ਪੁਲਿਸ ਦੇ ਅਨੁਸਾਰ ਮੋਟਰਸਾਈਕਲ ‘ਤੇ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਦੁਕਾਨ ‘ਤੇ ਗੋਲੀਆਂ ਚਲਾਈਆਂ। ਗੋਲੀ ਸਿੱਧੀ ਸ਼ੀਸ਼ੇ ‘ਤੇ ਲੱਗੀ, ਜਿਸ ਕਾਰਣ ਸ਼ੀਸ਼ਾ ਪੂਰੀ ਤਰ੍ਹਾਂ ਟੁੱਟ ਗਿਆ। ਖੁਸ਼ਕਿਸਮਤੀ ਰਹੀ ਕਿ ਕਿਸੇ ਦੀ ਜਾਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਅਤੇ ਨਾ ਹੀ ਕੋਈ ਜ਼ਖਮੀ ਹੋਇਆ। ਦੁਕਾਨ ਮਾਲਕ ਹਮਲੇ ਕਾਰਣ ਡਰਿਆ ਹੋਇਆ ਹੈ, ਕਿਉਂਕਿ ਉਸਦੇ ਪੁੱਤਰ ਨੂੰ ਗੋਲੀ ਲੱਗ ਸਕਦੀ ਹੈ।
ਨੇਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਇਸ ਵਿੱਚ ਸ਼ਿਕਾਰ ਹੋ ਸਕਦਾ ਸੀ, ਕਿਉਂਕਿ ਜਿੱਥੇ ਥਾਂ ‘ਤੇ ਗੋਲੀਆਂ ਲੱਗੀਆਂ ਉੱਥੇ ਉਸ ਦਾ ਪੁੱਤਰ ਬੈਠਦਾ ਸੀ , ਹਾਲਾਂਕਿ ਖੁਸ਼ਕਿਸਮਤੀ ਰਹੀ ਕਿ ਘਟਨਾ ਸਮੇਂ ਉਨ੍ਹਾਂ ਦਾ ਪੁੱਤਰ ਉੱਥੇ ਨਹੀਂ ਸੀ । ਜਿਸ ਕਾਰਣ ਉਹ ਬਚ ਗਿਆ ।
ਕਿਉਂਕਿ ਸੇਠ ਦਾ ਪੁੱਤਰ ਉੱਥੇ ਬੈਠਾ ਹੁੰਦਾ ਹੈ ਜਿੱਥੇ ਗੋਲੀਆਂ ਲੱਗੀਆਂ ਸਨ। ਪਰ ਉਹ ਉਸ ਸਮੇਂ ਉੱਥੇ ਨਹੀਂ ਬੈਠਾ ਸੀ। ਸੂਚਨਾ ਮਿਲਣ ‘ਤੇ ਪੁਲਿਸ ਅਧਿਕਾਰੀਆਂ ਅਤੇ ਉਨ੍ਹਾਂ ਦੀ ਟੀਮ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ। ਸਥਾਨਕ ਵਿਧਾਇਕ ਵੀ ਪਹੁੰਚੇ।