ਖ਼ਬਰਿਸਤਾਨ ਨੈੱਟਵਰਕ: ਬਾਲੀਵੁੱਡ ਅਦਾਕਾਰ ਧਰਮਿੰਦਰ ਦੇ ਮੌਤ ਦੀਆਂ ਖਬਰਾਂ ਨੂੰ ਉਨ੍ਹਾਂ ਦੇ ਬੇਟੀ ਈਸ਼ਾ ਦਿਓਲ ਨੇ ਅਫ਼ਵਾਹ ਦੱਸਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਦਿਆਂ ਕਿਹਾ ਕਿ “ਮੀਡੀਆ ਪੂਰੀ ਤਰ੍ਹਾਂ ਝੂਠੀਆਂ ਖ਼ਬਰਾਂ ਫੈਲਾ ਰਿਹਾ ਹੈ। ਪਾਪਾ ਦੀ ਹਾਲਤ ਸਥਿਰ ਹੈ ਅਤੇ ਉਹ ਠੀਕ ਹੋ ਰਹੇ ਹਨ। ਅਸੀਂ ਸਾਰਿਆਂ ਨੂੰ ਸਾਡੇ ਪਰਿਵਾਰ ਦੀ ਨਿੱਜਤਾ ਦਾ ਸਤਿਕਾਰ ਕਰਨ ਦੀ ਬੇਨਤੀ ਕਰਦੇ ਹਾਂ। ਉਨ੍ਹਾਂ ਦੀ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰਨ ਲਈ ਧੰਨਵਾਦ।”

ਅਦਾਕਾਰ ਦੀ ਹਾਲਤ ਸਥਿਰ
ਦੱਸ ਦੇਈਏ ਕਿ ਅਦਾਕਾਰ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਹਨ। ਐਤਵਾਰ (9 ਨਵੰਬਰ) ਸਵੇਰੇ ਉਨ੍ਹਾਂ ਦੀ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਆਈਸੀਯੂ ਤੋਂ ਵੈਂਟੀਲੇਟਰ ‘ਤੇ ਸ਼ਿਫਟ ਕਰ ਦਿੱਤਾ। ਅੱਜ ਸਵੇਰੇ ਮੀਡੀਆ ਵੱਲੋਂ ਉਨ੍ਹਾਂ ਦੇ ਮੌਤ ਦੀ ਖਬਰਾਂ ਸਾਹਮਣੇ ਆਈਆਂ ਸਨ। ਹਾਲਾਂਕਿ ਉਨ੍ਹਾਂ ਦੇ ਪਰਿਵਾਰ ਨੇ ਖਬਰਾਂ ਨੂੰ ਖਾਰਿਜ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਹਾਲਤ ਅਜੇ ਸਥਿਰ ਹੈ । ਉਹ ਰਿਕਵਰ ਕਰ ਰਹੇ ਹਨ।
ਅਦਾਕਾਰਾ ਹੇਮਾ ਮਾਲਿਨੀ ਨੇ ਵੀ ਜਤਾਇਆ ਇਤਰਾਜ਼

ਖ਼ਬਰਾਂ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਹੋਏ, ਹੇਮਾ ਮਾਲਿਨੀ ਨੇ ਸੋਸ਼ਲ ਮੀਡੀਆ ‘ਤੇ ਇਹ ਵੀ ਲਿਖਿਆ, “ਜੋ ਹੋ ਰਿਹਾ ਹੈ ਉਹ ਮੁਆਫ਼ ਨਹੀਂ ਕੀਤਾ ਜਾ ਸਕਦਾ। ਜ਼ਿੰਮੇਵਾਰ ਚੈਨਲ ਕਿਸੇ ਅਜਿਹੇ ਵਿਅਕਤੀ ਬਾਰੇ ਝੂਠੀਆਂ ਖ਼ਬਰਾਂ ਕਿਵੇਂ ਫੈਲਾ ਸਕਦੇ ਹਨ ਜੋ ਇਲਾਜ ਪ੍ਰਤੀ ਹੁੰਗਾਰਾ ਭਰ ਰਿਹਾ ਹੈ ਅਤੇ ਠੀਕ ਹੋ ਰਿਹਾ ਹੈ? ਇਹ ਬਹੁਤ ਹੀ ਨਿਰਾਦਰਜਨਕ ਅਤੇ ਗੈਰ-ਜ਼ਿੰਮੇਵਾਰਾਨਾ ਵਿਵਹਾਰ ਹੈ। ਕਿਰਪਾ ਕਰਕੇ ਪਰਿਵਾਰ ਅਤੇ ਉਨ੍ਹਾਂ ਦੀ ਨਿੱਜਤਾ ਦਾ ਸਤਿਕਾਰ ਕਰੋ।”
ਅਦਾਕਾਰਾ ਹੇਮਾ ਮਾਲਿਨੀ ਨੇ ਇਹ ਬਿਆਨ ਸਵੇਰੇ 9:40 ਵਜੇ ਜਾਰੀ ਕੀਤਾ, ਜਦੋਂ ਕੁਝ ਨਿਊਜ਼ ਚੈਨਲਾਂ ਅਤੇ ਸੋਸ਼ਲ ਮੀਡੀਆ ਖਾਤਿਆਂ ਵੱਲੋਂ ਧਰਮਿੰਦਰ ਦੀ ਮੌਤ ਦੀ ਝੂਠੀ ਖ਼ਬਰਾਂ ਪ੍ਰਸਾਰਿਤ ਕੀਤੀਆਂ ਗਈਆਂ ਸਨ। ਇਸ ਖ਼ਬਰ ਤੋਂ ਬਾਅਦ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਜਾਵੇਦ ਅਖਤਰ ਨੇ ਵੀ ਟਵਿੱਟਰ ‘ਤੇ ਆਪਣੀ ਸੰਵੇਦਨਾ ਪ੍ਰਗਟ ਕੀਤੀ, ਹਾਲਾਂਕਿ ਬਾਅਦ ਵਿੱਚ ਦੋਵਾਂ ਨੇ ਆਪਣੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ।