View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖ਼ਬਰਿਸਤਾਨ ਨੈੱਟਵਰਕ: ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਅੱਜ ਜਲੰਧਰ ਪਹੁੰਚੇ, ਜਿੱਥੇ ਉਨ੍ਹਾਂ ਨੇ ਸਰਕਟ ਹਾਊਸ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਸਰਕਾਰ ਦੀ ਨਵੀਂ ‘ਰੋਸ਼ਨ ਪੰਜਾਬ’ ਸਕੀਮ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਨੂੰ ‘ਰੰਗਲਾ ਪੰਜਾਬ’ ਬਣਾਉਣ ਲਈ ਸਰਕਾਰ ਵੱਲੋਂ ਕਈ ਵੱਡੇ ਫੈਸਲੇ ਲਏ ਜਾ ਰਹੇ ਹਨ। ਮੰਤਰੀ ਅਰੋੜਾ ਨੇ ਦੱਸਿਆ ਕਿ ਚਾਹੇ ਸੜਕਾਂ ਦੀ ਉਸਾਰੀ ਹੋਵੇ ਜਾਂ ਹੈਲਥ ਕਾਰਡ ਬਣਾਉਣ ਦੀ ਸਹੂਲਤ, ਸਾਰੇ ਫੈਸਲੇ ਲੋਕ ਹਿੱਤ ਵਿੱਚ ਲਏ ਗਏ ਹਨ। ਉਨ੍ਹਾਂ ਦੱਸਿਆ ਕਿ 11 ਅਪ੍ਰੈਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਕੈਬਨਿਟ ਨੇ ‘ਰੋਸ਼ਨ ਪੰਜਾਬ’ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ।

3 ਲੱਖ ਤੋਂ ਵੱਧ ਲੱਗਣਗੀਆਂ ਸਟ੍ਰੀਟ ਲਾਈਟਾਂ

ਇਸ ਸਕੀਮ ਤਹਿਤ ਪੰਜਾਬ ਦੇ 13,000 ਪਿੰਡਾਂ ਵਿੱਚ 3 ਲੱਖ ਤੋਂ ਵੱਧ ਸਟ੍ਰੀਟ ਲਾਈਟਾਂ ਲਗਾਈਆਂ ਜਾਣਗੀਆਂ। ਅਮਨ ਅਰੋੜਾ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਅਹਿਮ ਪ੍ਰੋਜੈਕਟ ਹੈ। ਪਹਿਲਾਂ ਲੱਗੀਆਂ 1 ਲੱਖ 14 ਹਜ਼ਾਰ ਲਾਈਟਾਂ ਵਿੱਚੋਂ ਜ਼ਿਆਦਾਤਰ ਖ਼ਰਾਬ ਰਹਿੰਦੀਆਂ ਸਨ ਅਤੇ ਉਨ੍ਹਾਂ ਦੀ ਸਾਂਭ-ਸੰਭਾਲ (ਮੇਨਟੇਨੈਂਸ) ਵਿੱਚ ਵੱਡੀ ਸਮੱਸਿਆ ਆਉਂਦੀ ਸੀ। ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਸਟ੍ਰੀਟ ਲਾਈਟਾਂ ਲਈ ਪੰਚਾਇਤਾਂ ਨੂੰ 70 ਫੀਸਦੀ ਅਤੇ ਸਰਕਾਰ ਨੂੰ 30 ਫੀਸਦੀ ਹਿੱਸਾ ਪਾਉਣਾ ਪੈਂਦਾ ਸੀ। ਪਰ ਹੁਣ ਨਵੀਂ ਸਕੀਮ ਤਹਿਤ 70 ਫੀਸਦੀ ਫੰਡ ਪੰਜਾਬ ਸਰਕਾਰ ਦੇਵੇਗੀ ਅਤੇ ਸਿਰਫ 30 ਫੀਸਦੀ ਖਰਚਾ ਪੰਚਾਇਤਾਂ ਵੱਲੋਂ ਕੀਤਾ ਜਾਵੇਗਾ।

ਜੀਓ-ਟੈਗਿੰਗ ਅਤੇ 3 ਦਿਨਾਂ ਚ ਮੁਰੰਮਤ ਦੀ ਸਹੂਲਤ

ਲਾਈਟਾਂ ਦੀ ਗੁਣਵੱਤਾ ਅਤੇ ਸਾਂਭ-ਸੰਭਾਲ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਕਿਹਾ ਨਲਾਈਟਾਂ ਦੀ ਮੇਨਟੇਨੈਂਸ ਲਈ 7 ਸਾਲ ਤੱਕ ਕੰਪਨੀ ਦੀ ਜ਼ਿੰਮੇਵਾਰੀ ਹੋਵੇਗੀ। ਹਰ ਲਾਈਟ ‘ਤੇ QR ਕੋਡ ਅਤੇ ਜੀਓ-ਟੈਗਿੰਗ ਕੀਤੀ ਜਾਵੇਗੀ। ਜੇਕਰ ਕੋਈ ਲਾਈਟ ਖ਼ਰਾਬ ਹੁੰਦੀ ਹੈ, ਤਾਂ ਇਸਦਾ ਸੁਨੇਹਾ ਸਿੱਧਾ ਚੰਡੀਗੜ੍ਹ ਸਥਿਤ ਕੰਟਰੋਲ ਸੈਂਟਰ ਵਿੱਚ ਪਹੁੰਚੇਗਾ। ਖ਼ਰਾਬ ਲਾਈਟ ਨੂੰ 3 ਦਿਨਾਂ ਦੇ ਅੰਦਰ-ਅੰਦਰ ਠੀਕ ਕਰਨਾ ਲਾਜ਼ਮੀ ਹੋਵੇਗਾ।

ਸੁਰੱਖਿਆ ਵਿੱਚ ਹੋਵੇਗਾ ਵਾਧਾ

ਅਮਨ ਅਰੋੜਾ ਨੇ ਕਿਹਾ ਕਿ ਇਹ ਲਾਈਟਾਂ ਜਨਤਕ ਥਾਵਾਂ, ਭੀੜ ਵਾਲੇ ਚੌਕਾਂ, ਹਸਪਤਾਲਾਂ, ਸਕੂਲਾਂ ਅਤੇ ਸੰਘਣੀ ਆਬਾਦੀ ਵਾਲੀਆਂ ਬਸਤੀਆਂ ਵਿੱਚ ਪਹਿਲ ਦੇ ਅਧਾਰ ‘ਤੇ ਲਗਾਈਆਂ ਜਾਣਗੀਆਂ। ਇਸ ਨਾਲ ਰਾਤ ਦੇ ਸਮੇਂ ਲੁੱਟ-ਖੋਹ ਦੀਆਂ ਘਟਨਾਵਾਂ ਵਿੱਚ ਕਮੀ ਆਵੇਗੀ ਅਤੇ ਲੋਕਾਂ ਲਈ ਸੁਰੱਖਿਅਤ ਮਾਹੌਲ ਬਣੇਗਾ। ਇਹ ਪੂਰਾ ਪ੍ਰੋਜੈਕਟ ਲਗਭਗ 650 ਕਰੋੜ ਰੁਪਏ ਦਾ ਹੋਵੇਗਾ।

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਖਬਰਿਸਤਾਨ ਨੈੱਟਵਰਕ– ਪੰਜਾਬ ਵਿੱਚ ਭਲਕੇ ਸਰਕਾਰੀ ਛੁੱਟੀ ਹੋਣ ਕਾਰਣ ਮੰਗਲਵਾਰ,

|

|

|

ਖਬਰਿਸਤਾਨ ਨੈੱਟਵਰਕ– ਅੱਜ ਪੰਜਾਬ ਵਿਧਾਨ ਸਭਾ ਵਿਚ ਬੇਅਦਬੀ ਖਿਲਾਫ ਕਾਨੂੰਨ

|

|

|

ਖਬਰਿਸਤਾਨ ਨੈੱਟਵਰਕ- ਪੰਜਾਬੀ ਗਾਇਕ ਬੱਬੂ ਮਾਨ ਦਾ ਯੂਰਪੀ ਟੂਰ ਲਗਾਤਾਰ

|

|

|

ਖਬਰਿਸਤਾਨ ਨੈੱਟਵਰਕ- ਪੰਜਾਬ ਵਿੱਚ ਔਰਤਾਂ ਲਈ “ਮਾਵਾਂ ਧੀਆਂ ਸਤਿਕਾਰ ਯੋਜਨਾ”

|

|

|

ਸੋਮਵਾਰ, ੩੧ ਚੇਤ (ਸੰਮਤ ੫੫੮ ਨਾਨਕਸ਼ਾਹੀ) (ਅੰਗ: ੮੦੯) ਬਿਲਾਵਲੁ ਮਹਲਾ

|

|

|

ਖ਼ਬਰਿਸਤਾਨ ਨੈੱਟਵਰਕ: ਚੰਡੀਗੜ੍ਹ ਸਥਿਤ ਭਾਜਪਾ ਦਫ਼ਤਰ ‘ਤੇ ਹੋਏ ਬਲਾਸਟ ਦੇ

|

|

|

ਖ਼ਬਰਿਸਤਾਨ ਨੈੱਟਵਰਕ: ਉੱਤਰ ਪ੍ਰਦੇਸ਼ ਦੇ ਵ੍ਰਿੰਦਾਵਨ ਵਿੱਚ ਹੋਏ ਭਿਆਨਕ ਕਿਸ਼ਤੀ

|

|

|

ਖ਼ਬਰਿਸਤਾਨ ਨੈੱਟਵਰਕ: ਅਮਰਨਾਥ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਲਈ ਇੱਕ ਵੱਡੀ

|

|

|

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ