ਖਬਰਿਸਤਾਨ ਨੈੱਟਵਰਕ- ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮਹੀਨੇ ਦੀ ਪਹਿਲੀ ਤਰੀਕ ਨੂੰ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿਚ ਬਦਲਾਅ ਦੇਖਣ ਨੂੰ ਮਿਲਿਆ।। ਗੈਸ ਕੰਪਨੀਆਂ ਵੱਲੋਂ 19 ਕਿਲੋ ਵਾਲੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ 10 ਰੁਪਏ ਦੀ ਕਟੌਤੀ ਕੀਤੀ ਗਈ ਹੈ।
ਹੁਣ ਕੀਮਤ ਘਟਣ ਨਾਲ ਦਿੱਲੀ ਵਿੱਚ 19 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ ਹੁਣ 1590.50 ਤੋਂ ਘੱਟ ਕੇ 1580.50 ਹੋ ਗਈ ਹੈ। ਕੋਲਕਾਤਾ ਵਿੱਚ, ਇੱਕ ਵਪਾਰਕ ਸਿਲੰਡਰ ਦੀ ਕੀਮਤ ਹੁਣ 1694 ਤੋਂ ਘੱਟ ਕੇ 1684 ਵਿੱਚ ਉਪਲਬਧ ਹੋਵੇਗੀ। ਮੁੰਬਈ ਵਿੱਚ 1542 ਤੋਂ ਘੱਟ ਕੇ 1531.50 ਹੋ ਗਈ ਹੈ। ਚੇਨਈ ਵਿੱਚ ਇੱਕ ਵਪਾਰਕ ਸਿਲੰਡਰ ਦੀ ਕੀਮਤ 1750 ਤੋਂ ਘੱਟ ਕੇ ₹1739.50 ਹੋ ਗਈ ਹੈ। ਇਹ ਵੀ ਦੱਸ ਦੇਈਏ ਕਿ ਘਰੇਲੂ ਸਿਲੰਡਰ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ।



