ਖ਼ਬਰਿਸਤਾਨ ਨੈੱਟਵਰਕ: ਪੰਜਾਬ ਸਿਹਤ ਵਿਭਾਗ ਵੱਲੋਂ Coldrif Cough Syrup ‘ਤੇ ਬੈਨ ਲਗਾਇਆ ਹੈ। ਇਹ ਫ਼ੈਸਲਾ ਇਸ ਖੰਘ ਦੇ ਸੀਰਪ ਵਿੱਚ ਇੱਕ ਜ਼ਹਿਰੀਲੇ ਰਸਾਇਣ, ਡਾਈਥਾਈਲੀਨ ਗਲਾਈਕੋਲ, ਦੀ ਖਤਰਨਾਕ ਤੌਰ ‘ਤੇ ਉੱਚ ਮਾਤਰਾ ਪਾਏ ਜਾਣ ਤੋਂ ਬਾਅਦ ਲਿਆ ਗਿਆ ਹੈ । MP ‘ਚ ਕਫ਼ ਸਿਰਪ ਕਾਰਣ 11 ਮਾਸੂਮ ਬੱਚਿਆ ਦੀ ਮੌਤ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।
MP , ਤਾਮਿਲਨਾਡੂ ਸਮੇਤ ਕਈ ਰਾਜਾਂ ‘ਚ Coldrif ‘ਤੇ ਪਾਬੰਦੀ
ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਖੰਘ ਦੀ ਦਵਾਈ ਕਾਰਨ ਬੱਚਿਆਂ ਦੀ ਮੌਤ ਮਾਮਲਿਆਂ ਸਬੰਧ ਵਿੱਚ ਕੇਂਦਰ ਸਰਕਾਰ ਦੀ ਸਲਾਹ ਤੋਂ ਬਾਅਦ, ਰਾਜਾਂ ਨੇ ਚੌਕਸੀ ਵਧਾ ਦਿੱਤੀ ਹੈ। ਤਾਮਿਲਨਾਡੂ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਦਿੱਲੀ ਅਤੇ ਕੇਰਲ ਤੋਂ ਬਾਅਦ ਹੁਣ ਪੰਜਾਬ ‘ਚ ਵੀ ਕੋਲਡਰਿਫ ਕਫ਼ ਸਿਰਪ ਦੀ ਵਰਤੋਂ ‘ਤੇ ਪਾਬੰਦੀ ਲੱਗ ਚੁੱਕੀ ਹੈ।
ਕੋਲਡ੍ਰਿਫ Cough Syrup ਨਾਲ ਬੱਚਿਆਂ ਦੀ ਮੌਤਾਂ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਝਾਰਖੰਡ ਨੇ ਇਸਦੀ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਹੈ, ਜਦੋਂ ਕਿ ਉੱਤਰਾਖੰਡ ਵਿੱਚ ਫਾਰਮੇਸੀਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੰਜਾਬ, ਬੰਗਾਲ ਅਤੇ ਛੱਤੀਸਗੜ੍ਹ ਨੇ ਵੀ ਸਾਵਧਾਨੀ ਵਰਤਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਦੇਸ਼ ਭਰ ‘ਚ ਕਈ ਬੱਚਿਆਂ ਦੀ ਜਾਨ ਲੈਣ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਵੀ ਤੁਰੰਤ ਵੱਡਾ ਫ਼ੈਸਲਾ ਲੈ ਲਿਆ ਹੈ। ਪੰਜਾਬ ‘ਚ ਹੁਣ ਕੋਲਡ੍ਰਿਫ Cough Syrup ਦੀ ਵਿਕਰੀ ਤੇ ਇਸਤੇਮਾਲ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ।
ਰਿਪੋਰਟਾਂ ਮੁਤਾਬਕ, ਇਸ ਦਵਾਈ ਵਿੱਚ 48.6 ਫ਼ੀਸਦੀ ਡਾਇਥੀਲੀਨ ਗਲਾਈਕਾਲ ਮਿਲਿਆ ਹੈ, ਜਦਕਿ ਇਹ ਮਾਤਰਾ ਸਿਰਫ਼ 0.1 ਫ਼ੀਸਦੀ ਹੋਣੀ ਚਾਹੀਦੀ ਸੀ।ਇਹ ਖਤਰਨਾਕ ਕੇਮਿਕਲ ਬੱਚਿਆਂ ਦੀ ਕਿਡਨੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ,ਅਤੇ ਮੌਤ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।
ਸਖਤ ਆਦੇਸ਼ ਕੀਤੇ ਜਾਰੀ
ਮੱਧ ਪ੍ਰਦੇਸ਼ ਤੋਂ ਮਿਲੀਆਂ ਰਿਪੋਰਟਾਂ ਦੇ ਆਧਾਰ ‘ਤੇ ਪੰਜਾਬ ਸਿਹਤ ਵਿਭਾਗ ਨੇ ਐਕਸ਼ਨ ਲਿਆ। ਰਾਜ ਭਰ ‘ਚ ਕੋਲਡ੍ਰਿਫ Cough Syrup ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।ਸਿਹਤ ਅਧਿਕਾਰੀਆਂ ਨੂੰ ਹੁਕਮ ਦਿੱਤੇ ਗਏ ਹਨ ਕਿ ਹਰ ਦਵਾਈ ਦੀ ਦੁਕਾਨ ਤੇ ਹਸਪਤਾਲ ਤੋਂ ਇਸ ਦਵਾਈ ਦਾ ਸਟਾਕ ਤੁਰੰਤ ਜ਼ਬਤ ਕੀਤਾ ਜਾਵੇ।