ਅੰਮ੍ਰਿਤਸਰ ‘ਚ ਪੁਲਿਸ ਤੇ ਬਦਮਾਸ਼ ਵਿਚਾਲੇ ਕਰੋਸ ਫਾਇਰਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ । ਪੁਲਿਸ ਨੇ ਅਪਰਾਧੀ ਵਿਕਰਮ ਨੂੰ ਨਿਸ਼ਾਨਦੇਹੀ ਲਈ ਹਿਰਾਸਤ ਵਿੱਚ ਲਿਆ ਸੀ। ਉਸਨੇ ਮੌਕਾ ਦੇਖ ਕੇ ਪੁਲਿਸ ਤੇ ਗੋਲੀ ਚਲਾ ਦਿੱਤੀ, ਜਿਸ ਕਾਰਨ ਪੁਲਿਸ ਦੀ ਜਵਾਬੀ ਕਾਰਵਾਈ ‘ਚ ਦੋਸ਼ੀ ਜ਼ਖਮੀ ਹੋ ਗਿਆ।
ਬਾਕੀ ਸਾਥੀਆਂ ਦੀ ਭਾਲ ਜਾਰੀ
ਗੋਲੀਬਾਰੀ ਦੌਰਾਨ, ਦੋਸ਼ੀ ਦੀ ਲੱਤ ਵਿੱਚ ਗੋਲੀ ਲੱਗੀ ਅਤੇ ਉਹ ਜ਼ਖਮੀ ਹੋ ਗਿਆ। ਜ਼ਖਮੀ ਵਿਅਕਤੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।ਇਹ ਮੁੱਠਭੇੜ ਰਣਜੀਤ ਐਵੇਨਿਊ ਇਲਾਕੇ ਵਿੱਚ ਹੋਈ । ਕਮਿਸ਼ਨਰ ਭੁੱਲਰ ਨੇ ਦੱਸਿਆ ਕਿ ਮੁਲਜ਼ਮਾਂ ਵਿਰੁੱਧ ਪਹਿਲਾਂ ਹੀ ਕਈ ਗੰਭੀਰ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਅਸਲਾ ਐਕਟ ਅਤੇ ਐਨਡੀਪੀਐਸ ਐਕਟ ਸ਼ਾਮਲ ਹਨ। ਉਸਦੇ ਤਿੰਨ ਸਾਥੀਆਂ ਦਿਓ ਭਾਲ ਵੀ ਕੀਤੀ ਜਾਰੀ ਹੈ।
ਲੁੱਟ ਮਾਮਲੇ ‘ਚ ਸੀ ਫਰਾਰ
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਜ਼ਖਮੀ ਦੋਸ਼ੀ, ਵਿਕਰਮਜੀਤ ਉਰਫ਼ ਵਿਕਰਮ, ਨੇ ਪਹਿਲਾਂ 7 ਅਕਤੂਬਰ ਨੂੰ ਆਪਣੇ ਸਾਥੀਆਂ ਨਾਲ ਮਿਲ ਕੇ, “ਇਨਫੋਰਸਮੈਂਟ ਏਜੰਸੀ ਅਫਸਰ” ਵਜੋਂ ਪੇਸ਼ ਹੋ ਕੇ, ਰਣਜੀਤ ਐਵੇਨਿਊ ਦੇ ਸੀ-ਬਲਾਕ ਸਥਿਤ ਇੱਕ ਘਰ ਵਿੱਚ ਡਕੈਤੀ ਕੀਤੀ ਸੀ ਅਤੇ ਫਿਰ ਫਰਾਰ ਹੋ ਗਿਆ ਸੀ। ਪੁਲਿਸ ਨੇ ਉਸਨੂੰ 16 ਅਕਤੂਬਰ ਨੂੰ ਗ੍ਰਿਫਤਾਰ ਕਰ ਲਿਆ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲਿਸ ਸੰਗਠਿਤ ਅਪਰਾਧ ਵਿਰੁੱਧ “ਜ਼ੀਰੋ ਟੌਲਰੈਂਸ” ਨੀਤੀ ‘ਤੇ ਕੰਮ ਕਰਦੀ ਹੈ ਅਤੇ ਕੋਈ ਵੀ ਅਪਰਾਧੀ, ਭਾਵੇਂ ਉਹ ਕਿਤੇ ਵੀ ਲੁਕਿਆ ਹੋਵੇ, ਉਸਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ। ਪੁਲਿਸ ਨੇ ਇਸ ਸਮੇਂ ਮੁਲਜ਼ਮਾਂ ਤੋਂ ਤਿੰਨ ਹਥਿਆਰ ਬਰਾਮਦ ਕੀਤੇ ਹਨ ਅਤੇ ਹੋਰ ਡਕੈਤੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਹੈ।