ਉਤਰਾਖੰਡ ਅੱਜ ਸਵੇਰੇ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ਅਨੁਸਾਰ ਇਸ ਦੀ ਤੀਬਰਤਾ 3.5 ਸੀ, ਜੋ ਕਿ ਹਲਕੀ ਮੰਨੀ ਜਾਂਦੀ ਹੈ। ਭੂਚਾਲ ਦੀ ਡੂੰਘਾਈ ਜ਼ਮੀਨ ਤੋਂ ਲਗਭਗ 10 ਕਿਲੋਮੀਟਰ ਹੇਠਾਂ ਸੀ। ਇਸ ਦਾ ਕੇਂਦਰ ਉਤਰਾਖੰਡ ਦੇ ਬਾਗੇਸ਼ਵਰ ਇਲਾਕੇ ਵਿੱਚ ਸੀ।
ਭੂਚਾਲ ਦੇ ਝਟਕੇ ਮਹਿਸੂਸ ਹੋਣ ਨਾਲ ਲੋਕ ਡਰ ਗਏ। ਠੰਢ ਹੋਣ ਦੇ ਬਾਵਜੂਦ ਵੀ ਕਈ ਲੋਕ ਸੁਰੱਖਿਆ ਲਈ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਹਾਲਾਂਕਿ ਕਿਸੇ ਵੱਡੇ ਨੁਕਸਾਨ ਦੀ ਖ਼ਬਰ ਨਹੀਂ ਮਿਲੀ, ਪਰ ਲੋਕਾਂ ਵਿੱਚ ਕੁਝ ਸਮੇਂ ਲਈ ਲੋਕ ਸਹਿਮੇ ਰਹੇ।
ਭੂਚਾਲ ਤੋਂ ਬਾਅਦ ਪ੍ਰਸ਼ਾਸਨ ਪੂਰੀ ਤਰ੍ਹਾਂ ਸਚੇਤ ਹੋ ਗਿਆ। ਅਧਿਕਾਰੀ ਹਾਲਾਤਾਂ ‘ਤੇ ਨਿਗਰਾਨੀ ਕਰ ਰਹੇ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਏ ਤਾਂ ਤੁਰੰਤ ਕਾਰਵਾਈ ਕੀਤੀ ਜਾ ਸਕੇ।
ਨੈਸ਼ਨਲ ਸੈਂਟਰ ਫਾਰ ਸਿਜ਼ਮੋਲੋਜੀ ਮੁਤਾਬਕ, ਭੂਚਾਲ ਦੇ ਝਟਕੇ ਬਾਗੇਸ਼ਵਰ ਦੇ ਨਾਲ-ਨਾਲ ਹੋਰ ਇਲਾਕਿਆਂ ਵਿੱਚ ਵੀ ਮਹਿਸੂਸ ਕੀਤੇ ਗਏ। ਇਸ ਦਾ ਅਸਰ ਲਗਭਗ 174 ਕਿਲੋਮੀਟਰ ਦੂਰ ਰਿਸ਼ੀਕੇਸ਼ ਅਤੇ 183 ਕਿਲੋਮੀਟਰ ਦੂਰ ਹਰਿਦੁਆਰ ਤੱਕ ਦਿਖਾਈ ਦਿੱਤਾ। ਖੁਸ਼ਕਿਸਮਤੀ ਨਾਲ, ਇਹ ਭੂਚਾਲ ਜ਼ਿਆਦਾ ਤਾਕਤਵਰ ਨਹੀਂ ਸੀ ਅਤੇ ਵੱਡੀ ਹਾਨੀ ਤੋਂ ਬਚਾਵ ਰਿਹਾ।