ਖਬਰਿਸਤਾਨ ਨੈੱਟਵਰਕ– ਬਟਾਲਾ ਦੇ ਡੇਰਾ ਬਾਬਾ ਨਾਨਕ ਰੋਡ ‘ਤੇ ਬੀਤੀ ਰਾਤ ਗੋਲੀਆਂ ਮਾਰ ਕੇ ਦੀਪ ਚੀਮਾ ਨਾਂਅ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ। ਹੁਣ ਇਸ ਮਾਮਲੇ ਵਿਚ ਨਵਾਂ ਮੋੜ ਉਸ ਵੇਲੇ ਆਇਆ ਜਦੋਂ ਇਸ ਕਤਲ ਦੀ ਜ਼ਿੰਮੇਵਾਰੀ ਹੈਰੀ ਚੱਠਾ, ਕੇਸ਼ਵ ਸ਼ਿਵਾਲਾ ਅਤੇ ਅੰਮ੍ਰਿਤ ਦਾਲਮ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਪਾ ਕੇ ਲਈ।
ਪੋਸਟ ਵਿਚ ਕੀ ਲਿਖਿਆ
ਪੋਸਟ ਵਿਚ ਲਿਖਿਆ ਗਿਆ ਹੈ ਕਿ ਬਟਾਲਾ ਵਿਚ ਦੀਪ ਚੀਮਾ ਦਾ ਕਤਲ ਹੋਇਆ, ਉਸ ਦੀ ਜ਼ਿੰਮੇਵਾਰੀ ਮੈਂ ਹੈਰੀ ਚੱਠਾ, ਕੇਸ਼ਵ ਸ਼ਿਵਾਲਾ ਅਤੇ ਅੰਮ੍ਰਿਤ ਦਾਲਮ ਲੈਂਦੇ ਹਾਂ ਇਹ ਸਾਡੇ ਐਂਟੀ ਗੈਂਗ ਗੋਪੀ ਬੱਕਰੀ ਅਤੇ ਧੋਨੀ ਲੰਡੇ ਦਾ ਖਾਸ ਬੰਦਾ ਸੀ, ਉਨ੍ਹਾਂ ਦੇ ਕਹਿਣ ‘ਤੇ ਪ੍ਰਧਾਨ ਬਣਦਾ ਸੀ, ਇੰਨੇ ਸਾਡੇ ਭਰਾ ਜੁਗਰਾਜ ਦਾ ਬੇਰਿੰਗ ਕਾਲਜ ਦੀ ਪ੍ਰਧਾਨਗੀ ਵਿਚ ਨੁਕਸਾਨ ਕਰਵਾਇਆ ਸੀ, ਉਸ ਦੇ ਐਂਟੀ ਪ੍ਰਧਾਨ ਬਣਾਇਆ ਸੀ, ਅੱਜ ਇਸ ਨੂੰ ਇਸ ਦੀ ਸਜ਼ਾ ਮਿਲ ਗਈ ਹੈ ਤੇ ਬਾਕੀ ਵੀ ਪ੍ਰਧਾਨ ਤਿਆਰ ਰਹਿਣ, ਸਿਰੋਪੇ ਉਨ੍ਹਾਂ ਨੂੰ ਵੀ ਪੈਣਗੇ, ਅਸੀਂ ਪਹਿਲਾਂ ਵੀ ਕਹਿੰਦੇ ਸੀ ਕਿ ਮਾਰ ਕੇ ਸਭ ਦੇ ਕਸੂਰ ਦੱਸਾਂਗੇ
ਜੋ ਵੀ ਸਾਡੀ ਐਂਟੀ ਗੈਂਗ ਦੀ ਹੈਲਪ ਕਰੂਗਾ, ਉਸ ਦਾ ਹਾਲ ਇਹ ਹੀ ਹੋਵੇਗਾ, ਬਾਕੀ ਸਾਡੇ ਜੱਗੂ ਵੀਰ ਦਾ ਫੋਨ ਚੱਲੇ ਜਾਂ ਨਾ ਚੱਲੇ ਕੰਮ ਇਦਾਂ ਹੁੰਦੇ ਰਹਿਣਗੇ, ਬਾਕੀ ਤਿਆਰੀ ਰੱਖੋ ਸਭ, ਪਤਾ ਨੀ ਕਿਸ ਦੀ ਮੌਤ ਕਿਥੇ ਆ ਜਾਵੇ, ਵੇਟ ਐਂਡ ਵਾਚ ਅਗਲੀ ਚੇਂਬਰ ’ਚ ਗੋਲੀ ਕਿਸ ਦੇ ਨਾਂਅ ਦੀ ਇਹ ਸਰਪ੍ਰਾਈਜ਼ ਹੀ ਹੈ। ਖਬਰਿਸਤਾਨ ਇਕ ਜ਼ਿੰਮੇਵਾਰ ਚੈਨਲ ਹੋਣ ਦੇ ਨਾਤੇ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ।