ਜਲੰਧਰ ਪਾਸਪੋਰਟ ਦਫ਼ਤਰ 17 ਦਸੰਬਰ ਨੂੰ ਸਾਰੀਆਂ ਸ਼੍ਰੇਣੀਆਂ ਦੀਆਂ ਬਕਾਇਆ ਪਾਸਪੋਰਟ ਅਰਜ਼ੀਆਂ ਦਾ ਨਿਪਟਾਰਾ ਕਰਨ ਲਈ ਵਿਸ਼ੇਸ਼ ਪਾਸਪੋਰਟ ਅਦਾਲਤ ਲਗਾਏਗਾ। ਇਹ ਅਦਾਲਤ ਖੇਤਰੀ ਪਾਸਪੋਰਟ ਦਫ਼ਤਰ, SCO 42–51, ਪਾਕੇਟ 1, ਬੱਸ ਸਟੈਂਡ ਨੇੜੇ, ਵਿਖੇ ਹੋਵੇਗੀ।
31 ਅਕਤੂਬਰ 2025 ਜਾਂ ਇਸ ਤੋਂ ਪਹਿਲਾਂ ਜਮ੍ਹਾਂ ਹੋਈਆਂ ਅਤੇ ਕਿਸੇ ਕਾਰਨ ਕਰਕੇ ਲੰਬਿਤ ਪਈਆਂ ਸਾਰੀਆਂ ਅਰਜ਼ੀਆਂ ਦੀ ਸੁਣਵਾਈ ਕੀਤੀ ਜਾਵੇਗੀ। ਅਧਿਕਾਰੀ ਨੇ ਬਿਨੈਕਾਰਾਂ ਨੂੰ ਬੇਨਤੀ ਕੀਤੀ ਕਿ ਉਹ 17 ਦਸੰਬਰ ਨੂੰ ਸਵੇਰੇ 9:30 ਵਜੇ ਤੋਂ ਦੁਪਹਿਰ 12:30 ਵਜੇ ਦੇ ਵਿਚਕਾਰ ਆਪਣੇ ਲੋੜੀਂਦੇ ਦਸਤਾਵੇਜ਼ਾਂ ਸਮੇਤ ਦਫ਼ਤਰ ਪਹੁੰਚਣ।
ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਵਿਦੇਸ਼ ਮੰਤਰਾਲੇ ਨੇ ਪਾਸਪੋਰਟ ਸੇਵਾਵਾਂ ਲਈ ਕਿਸੇ ਵੀ ਏਜੰਸੀ ਜਾਂ ਵਿਚੋਲੇ ਨੂੰ ਅਧਿਕਾਰਤ ਨਹੀਂ ਕੀਤਾ। ਅਰਜ਼ੀ ਸਿਰਫ਼ ਮੰਤਰਾਲੇ ਦੀ ਅਧਿਕਾਰਤ ਵੈੱਬਸਾਈਟ www.passportindia.gov.in ਰਾਹੀਂ ਹੀ ਜਮ੍ਹਾਂ ਕਰਵਾਈ ਜਾਵੇ। ਜਰੂਰੀ ਜਾਣਕਾਰੀ ਲਈ ਬਿਨੈਕਾਰ ਸਿੱਧੇ ਪਾਸਪੋਰਟ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ।