ਜਲੰਧਰ ‘ਚ ਅੱਜ ਮਾਨਯੋਗ ਰਾਸ਼ਟਰਪਤੀ ਦੇ ਦੌਰੇ ਦੇ ਮੱਦੇਨਜ਼ਰ ਸ਼ਹਿਰ ਦੇ ਕਈ ਰਸਤੇ ਭਾਰੀ ਵਾਹਨਾਂ ਲਈ ਬੰਦ ਰਹਿਣਗੇ। ਇਸ ਸੰਬੰਧੀ ਪੁਲਿਸ ਕਮਿਸ਼ਨਰੇਟ ਜਲੰਧਰ ਨੇ ਟ੍ਰੈਫਿਕ ਯੋਜਨਾ ਜਾਰੀ ਕੀਤੀ ਹੈ।
ਪੁਲਿਸ ਮੁਤਾਬਕ ਕੈਂਟ, ਲੰਬੜਾ, ਜੰਡੂ ਸਿੰਘਾ, ਭੋਗਪੁਰ, ਆਦਮਪੁਰ, ਪਠਾਨਕੋਟ ਬਾਈਪਾਸ ਅਤੇ ਕਰਤਾਰਪੁਰ ਵਾਲੇ ਰਸਤੇ ਰਾਸ਼ਟਰਪਤੀ ਦੇ ਕਾਰਜਕ੍ਰਮ ਦੌਰਾਨ ਭਾਰੀ ਵਾਹਨਾਂ ਲਈ ਬੰਦ ਰਹਿਣਗੇ। ਇਨ੍ਹਾਂ ਰਸਤਿਆਂ ‘ਤੇ ਟਰੱਕ, ਬੱਸਾਂ ਅਤੇ ਹੋਰ ਭਾਰੀ ਵਾਹਨ ਨਹੀਂ ਚੱਲ ਸਕਣਗੇ। ਹਾਲਾਂਕਿ ਨਕੋਦਰ, ਜੰਡਿਆਲਾ, ਫਗਵਾੜਾ, ਨਵਾਂਸ਼ਹਿਰ, ਲੁਧਿਆਣਾ, ਅੰਮ੍ਰਿਤਸਰ, ਮੋਗਾ ਅਤੇ ਲੋਹੀਆਂ ਵੱਲ ਜਾਣ ਵਾਲੇ ਰਸਤਿਆਂ ‘ਤੇ ਟ੍ਰੈਫਿਕ ਆਮ ਤਰ੍ਹਾਂ ਚੱਲਦਾ ਰਹੇਗਾ।

ਪੁਲਿਸ ਨੇ ਭਾਰੀ ਵਾਹਨਾਂ ਦੇ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੰਦ ਰਸਤਿਆਂ ਤੋਂ ਬਚਣ ਅਤੇ ਸਿਰਫ਼ ਨਿਰਧਾਰਤ ਮਾਰਗਾਂ ਦੀ ਹੀ ਵਰਤੋਂ ਕਰਨ। ਨਾਲ ਹੀ, ਆਮ ਲੋਕਾਂ ਨੂੰ ਕਿਹਾ ਗਿਆ ਹੈ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਣ ਲਈ ਸਹਿਯੋਗ ਦੇਣ।ਸੁਰੱਖਿਆ ਅਤੇ ਟ੍ਰੈਫਿਕ ਨੂੰ ਸੁਚਾਰੂ ਬਣਾਈ ਰੱਖਣ ਲਈ ਪੁਲਿਸ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ।