ਖ਼ਬਰਿਸਤਾਨ ਨੈੱਟਵਰਕ: ਅਕਤੂਬਰ ਮਹੀਨਾ ਸ਼ੁਰੂ ਹੁੰਦੇ ਹੀ ਦੇਸ਼ ਭਰ ਵਿਚ ਤਿਓਹਾਰਾਂ ਦਾ ਸੀਜ਼ਨ ਵੀ ਸ਼ੁਰੂ ਹੋ ਜਾਂਦਾ ਹੈ। ਅਤੇ ਇਹ ਸੀਜ਼ਨ ਆਪਣੇ ਨਾਲ ਛੁੱਟੀਆਂ ਵੀ ਲੈਕੇ ਆਉਂਦਾ ਹੈ। ਇਸ ਮਹੀਨੇ ਗਾਂਧੀ ਜਯੰਤੀ, ਦੁਸਹਿਰਾ, ਦੀਵਾਲੀ ਅਤੇ ਵਿਸ਼ਕਰਮਾ ਡੇਅ ਤੇ ਤਾਂ ਜਨਤਕ ਛੁੱਟੀਆਂ ਰਹਿਣ ਹੀ ਵਾਲੀਆਂ ਹਨ। ਪੰਜਾਬ ਸਰਕਾਰ ਨੇ 7 ਅਕਤੂਬਰ ਦਿਨ ਮੰਗਲਵਾਰ ਨੂੰ ਜਨਮ ਦਿਹਾੜਾ ਮਹਾਰਿਸ਼ੀ ਵਾਲਮੀਕਿ ਜੀ ਮੌਕੇ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ।

ਇਸ ਦਿਨ ਸਾਰੇ ਸਰਕਾਰੀ/ਅਰਧ ਸਰਕਾਰੀ ਦਫਤਰ ਅਤੇ ਸਮੂਹ ਵਿਦਿਆਕ ਅਦਾਰੇ ਬੰਦ ਰਹਿਣਗੇ। ਇਸੇ ਮਹੀਨੇ ਦੋ ਹੋਰ ਜਨਤਕ ਛੁੱਟੀਆਂ ਰਹਿਣ ਵਾਲਿਆਂ ਹਨ।