ਖਬਰਿਸਤਾਨ ਨੈੱਟਵਰਕ- ਅੱਜ 31 ਦਸੰਬਰ 2025 ਦਾ ਆਖਰੀ ਦਿਨ ਹੈ। ਜਿਵੇਂ ਹੀ ਘੜੀ ਅੱਧੀ ਰਾਤ ਪਾਰ ਕਰੇਗੀ, ਨਵਾਂ ਸਾਲ 2026 ਦੀ ਸ਼ੁਰੂਆਤ ਹੋ ਜਾਵੇਗੀ। ਹਾਲਾਂਕਿ, ਦੁਨੀਆ ਭਰ ਵਿੱਚ ਨਵਾਂ ਸਾਲ ਇੱਕੋ ਸਮੇਂ ਨਹੀਂ ਮਨਾਇਆ ਜਾਂਦਾ ਕਿਉਂਕਿ ਹਰ ਦੇਸ਼ ਦਾ ਆਪਣਾ ਟਾਈਮ ਜ਼ੋਨ ਹੁੰਦਾ ਹੈ।
ਸਭ ਤੋਂ ਪਹਿਲਾਂ ਕਿੱਥੇ ਮਨਾਇਆ ਜਾਂਦਾ ਹੈ ਨਵਾਂ ਸਾਲ?
ਇਕ ਰਿਪੋਰਟ ਦੇ ਮੁਤਾਬਕ ਦੁਨੀਆ ਵਿੱਚ ਸਭ ਤੋਂ ਪਹਿਲਾਂ ਨਵਾਂ ਸਾਲ ਕਿਰੀਬਾਤੀ ਦੇ ਕਿਰੀਤੀਮਾਤੀ (ਆਈਲੈਂਡ) ‘ਤੇ ਮਨਾਇਆ ਜਾਂਦਾ ਹੈ।
ਭਾਰਤੀ ਮਿਆਰੀ ਸਮੇਂ (IST) ਅਨੁਸਾਰ ਇੱਥੇ ਨਵਾਂ ਸਾਲ ਦੁਪਹਿਰ 3:30 ਵਜੇ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਬਾਅਦ ਟੋਂਗਾ, ਸਮੋਆ ਅਤੇ ਨਿਊਜ਼ੀਲੈਂਡ ਨਵੇਂ ਸਾਲ ਵਿੱਚ ਦਾਖ਼ਲ ਹੁੰਦੇ ਹਨ।
ਭਾਰਤ ਤੋਂ ਪਹਿਲਾਂ ਨਵਾਂ ਸਾਲ ਮਨਾਉਣ ਵਾਲੇ ਪ੍ਰਮੁੱਖ ਦੇਸ਼ ਹਨ
ਕਿਰੀਬਾਤੀ
ਨਿਊਜ਼ੀਲੈਂਡ
ਆਸਟ੍ਰੇਲੀਆ
ਜਾਪਾਨ
ਦੱਖਣੀ ਕੋਰੀਆ
ਚੀਨ
ਇੰਡੋਨੇਸ਼ੀਆ
ਥਾਈਲੈਂਡ
ਬੰਗਲਾਦੇਸ਼
ਨੇਪਾਲ
ਭਾਰਤ ਅਤੇ ਸ਼੍ਰੀਲੰਕਾ ਵਿੱਚ ਨਵਾਂ ਸਾਲ 31 ਦਸੰਬਰ ਦੀ ਅੱਧੀ ਰਾਤ (IST 12:00 ਵਜੇ) ਸ਼ੁਰੂ ਹੁੰਦਾ ਹੈ।
ਯੂਰਪ ਅਤੇ ਅਮਰੀਕਾ ਵਿੱਚ ਕਦੋਂ?
ਜਿਵੇਂ-ਜਿਵੇਂ ਸਮਾਂ ਪੱਛਮ ਵੱਲ ਵਧਦਾ ਹੈ, ਯੂਰਪ ਦੇ ਦੇਸ਼ਾਂ ਵਿੱਚ ਰਾਤ 10 ਤੋਂ 12 ਵਜੇ ਦਰਮਿਆਨ ਨਵਾਂ ਸਾਲ ਆਉਂਦਾ ਹੈ
ਯੂਨਾਈਟਿਡ ਕਿੰਗਡਮ ਵਿੱਚ ਬਿਗ ਬੈਨ ਦੀ ਘੰਟੀ ਨਾਲ ਅੱਧੀ ਰਾਤ ਨੂੰ ਨਵਾਂ ਸਾਲ ਮਨਾਇਆ ਜਾਂਦਾ ਹੈ। ਅਮਰੀਕਾ ਵਿੱਚ ਵੱਖ-ਵੱਖ ਟਾਈਮ ਜ਼ੋਨ ਕਾਰਨ ਨਵਾਂ ਸਾਲ ਕਈ ਪੜਾਵਾਂ ਵਿੱਚ ਆਉਂਦਾ ਹੈ
ਸਭ ਤੋਂ ਆਖ਼ਰ ‘ਚ ਕਿੱਥੇ ਆਉਂਦਾ ਹੈ ਨਵਾਂ ਸਾਲ?
ਦੁਨੀਆ ਵਿੱਚ ਸਭ ਤੋਂ ਆਖ਼ਰ ‘ਚ ਨਵਾਂ ਸਾਲ ਬੇਕਰ ਆਈਲੈਂਡ ਅਤੇ ਹਾਉਲੈਂਡ ਆਈਲੈਂਡ (ਅਮਰੀਕਾ) ‘ਤੇ ਆਉਂਦਾ ਹੈ।
ਇੱਥੇ ਨਵਾਂ ਸਾਲ 1 ਜਨਵਰੀ ਨੂੰ GMT ਦੁਪਹਿਰ 12 ਵਜੇ (IST ਸ਼ਾਮ 5:30 ਵਜੇ) ਸ਼ੁਰੂ ਹੁੰਦਾ ਹੈ।
ਨਿਊਜ਼ੀਲੈਂਡ ਭਾਰਤ ਨਾਲੋਂ 7.5 ਘੰਟੇ ਪਹਿਲਾਂ, ਜਦਕਿ ਅਮਰੀਕਾ 9.5 ਘੰਟੇ ਬਾਅਦ ਨਵਾਂ ਸਾਲ ਮਨਾਉਂਦਾ ਹੈ