ਖ਼ਬਰਿਸਤਾਨ ਨੈੱਟਵਰਕ: ਸੋਸ਼ਲ ਮੀਡੀਆ ਇੰਨਫਲੂਐਂਸਰ ਕਮਲ ਕੌਰ ਭਾਬੀ ਦੇ ਕਤਲ ਦਾ ਮਾਸਟਰਮਾਇੰਡ ਅੰਮ੍ਰਿਤਪਾਲ ਮਹਿਰੋਂ ਯੂਏਆਈ ਫ਼ਰਾਰ ਹੋ ਗਿਆ ਹੈ | ਬਠਿੰਡਾ ਪੁਲਿਸ ਨੇ ਮਹਿਰੋਂ ਦੀ ਗ੍ਰਿਫਤਾਰੀ ਲਈ ਇੰਟਰਪੋਲ ਬਲਿਊ ਨੋਟਿਸ ਜਾਰੀ ਕੀਤਾ ਗਿਆ ਹੈ | ਇਸ ਤੋਂ ਪਹਿਲਾਂ ਜ਼ਿਲ੍ਹਾ ਪੁਲਸ ਨੇ ਉਸ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕੀਤਾ ਸੀ |
ਬਠਿੰਡਾ ਦੇ ਜ਼ਿਲ੍ਹਾ ਪੁਲਿਸ ਮੁਖੀ ਅਮਨੀਤ ਕੌਂਡਲ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਪਹਿਲਾਂ ਲੁੱਕ ਆਊਟ ਸਰਕੁਲਰ ਜਾਰੀ ਕੀਤਾ ਗਿਆ ਸੀ, ਉਥੇ ਹੁਣ ਬਿਊਰੋ ਆਫ਼ ਇਨਵੈਸਟੀਗੇਸ਼ਨ ਨੂੰ ਇੰਟਰਪੋਲ ਨਾਲ ਰਾਬਤਾ ਕਰਨ ਲਈ ਪੱਤਰ ਲਿਖਿਆ ਹੈ ਤੇ ਇੰਟਰਪੋਲ ਬਲਿਊ ਨੋਟਿਸ ਜਾਰੀ ਕਰਵਾਇਆ ਗਿਆ ਹੈ |
ਉਨ੍ਹਾਂ ਕਿਹਾ ਕਿ ਇਹ ਨੋਟਿਸ ਜਾਰੀ ਹੋਣ ਮਗਰੋਂ ਸਬੰਧਤ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਲਈ ਉਸ ਦਾ ਸਬੰਧਿਤ ਮੁਲਕ ਵਿਚ ਟਿਕਾਣਾ ਲੱਭਿਆ ਜਾਂਦਾ ਹੈ ਤੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਮੁਲਕ ਵਿਚ ਭੇਜਣ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਂਦੀ ਹੈ।
ਸਾਥੀਆਂ ਦੀ ਭਾਲ ਜਾਰੀ
ਦੱਸ ਦੇਈਏ ਕਿ ਕਮਲ ਕੌਰ ਕਤਲ ਮਾਮਲੇ ‘ਚ ਪੁਲਿਸ ਦੋ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ| ਜਦ ਕਿ ਪੁਲਸ ਮਹਿਰੋਂ ਦੇ ਚੌਥੇ ਸਾਥੀ ਰਣਜੀਤ ਸਿੰਘ ਵਾਸੀ ਪਿੰਡ ਸੋਹਲ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਉਸ ਦੀ ਗ੍ਰਿਫ਼ਤਾਰੀ ਉਪਰੰਤ ਉਨ੍ਹਾਂ ਦੇ ਪੰਜਵੇ ਸਾਥੀ ਦਾ ਪਤਾ ਲਗਾਇਆ ਜਾ ਸਕੇ |
ਅੰਮ੍ਰਿਤਪਾਲ ਮਹਿਰੋਂ ਨੇ ਕੀਤਾ ਕਤਲ
ਲੁਧਿਆਣਾ ਦੀ ਰਹਿਣ ਵਾਲੀ ਕੰਚਨ ਤਿਵਾੜੀ ਉਰਫ਼ ਕਮਲ ਕੌਰ ਭਾਬੀ, ਇੰਸਟਾ ‘ਤੇ ਡਬਲ ਮੀਨਿੰਗ ਕੰਟੈਂਟ ਬਣਾਉਂਦੀ ਸੀ। ਇਸ ਕਾਰਨ ਉਹ ਇੰਸਟਾ ‘ਤੇ ਬਹੁਤ ਮਸ਼ਹੂਰ ਹੋ ਗਈ ਅਤੇ 4 ਲੱਖ ਤੋਂ ਵੱਧ ਉਸ ਦੇ ਫਾਲੋਅਰਜ਼ ਸਨ ਪਰ ਇਸ ਕੰਟੈਂਟ ਕਾਰਨ, ਉਸ ਨੂੰ ਪਹਿਲਾਂ ਅੱਤਵਾਦੀ ਅਰਸ਼ ਡੱਲਾ ਨੇ ਧਮਕੀ ਦਿੱਤੀ ਸੀ।
ਇਸ ਤੋਂ ਬਾਅਦ, ਕੌਮ ਦੇ ਰਾਖੇ ਗਰੁੱਪ, ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਉਨ੍ਹਾਂ ਸਾਰਿਆਂ ਨੂੰ ਚੇਤਾਵਨੀ ਦਿੱਤੀ ਜੋ ਅਸ਼ਲੀਲ ਕੰਟੈਂਟ ਬਣਾਉਂਦੇ ਸਨ ਪਰ ਇਸ ਦੇ ਬਾਵਜੂਦ ਕਮਲ ਕੌਰ ਇੰਸਟਾ ‘ਤੇ ਆਪਣੇ ਵੀਡੀਓ ਸ਼ੇਅਰ ਕਰਦੀ ਰਹੀ, ਜਿਸ ਨੂੰ ਲੱਖਾਂ ਵਿਊ ਮਿਲੇ।
ਅੰਮ੍ਰਿਤਪਾਲ ਮਹਿਰੋਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕਮਲ ਕੌਰ ਭਾਬੀ ਨੂੰ ਮਾਰਨ ਦੀ ਯੋਜਨਾ ਬਣਾਈ। ਉਹ 9 ਜੂਨ ਨੂੰ ਇੱਕ ਪ੍ਰਮੋਸ਼ਨਲ ਵੀਡੀਓ ਦੇ ਬਹਾਨੇ ਕਮਲ ਕੌਰ ਨੂੰ ਬਠਿੰਡਾ ਲੈ ਗਿਆ, ਜਿੱਥੇ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸਨੂੰ ਮਾਰ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿੱਚ ਅੰਮ੍ਰਿਤਪਾਲ ਦੇ 2 ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦੋਂ ਕਿ ਅੰਮ੍ਰਿਤਪਾਲ ਦੁਬਈ ਭੱਜ ਗਿਆ।
ਕੀ ਹੁੰਦਾ ਹੈ ਇੰਟਰਪੋਲ ਬਲਿਊ ਨੋਟਿਸ?
ਕਿਸੇ ਵਿਅਕਤੀ ਦੀ ਪਛਾਣ, ਸਥਾਨ ਜਾਂ ਅਪਰਾਧਿਕ ਜਾਂਚ ਦੇ ਸੰਬੰਧ ਵਿਚ ਗਤੀਵਿਧੀਆਂ ਬਾਰੇ ਜਾਣਕਾਰੀ ਲਈ ਬੇਨਤੀ ਪੱਤਰ ਹੁੰਦਾ ਹੈ। ਇਹ ਇੰਟਰਪੋਲ ਦੇ ਸੱਤ ਰੰਗ ਕੋਡ ਵਾਲੇ ਨੋਟਿਸਾਂ ਵਿਚੋਂ ਇੱਕ ਹੈ, ਜੋ ਮੈਂਬਰਾਂ ਦੇਸ਼ਾ ਵਿਚਕਾਰ ਜਾਣਕਾਰੀ ਸਾਂਝੀ ਕਰਨ ਦੀ ਸਹੂਲਤ ਲਈ ਤਿਆਰ ਕੀਤਾ ਗਿਆ। ਬਲਿਊ ਨੋਟਿਸ ਅਕਸਰ ਰੈੱਡ ਨੋਟਿਸ ਜਾਰੀ ਹੋਣ ਤੋਂ ਪਹਿਲਾਂ ਖੁਫ਼ੀਆ ਜਾਣਕਾਰੀ ਇਕੱਤਰ ਕਰਨ ਲਈ ਵਰਤੇ ਜਾਂਦੇ ਹਨ, ਜੋ ਕਿ ਇਕ ਭਗੌੜੇ ਦੀ ਗ੍ਰਿਫ਼ਤਾਰੀ ਲਈ ਬੇਨਤੀ ਪੱਤਰ ਹੈ।