ਖਬਰਿਸਤਾਨ ਨੈੱਟਵਰਕ- ਜਲੰਧਰ ਪੱਛਮੀ ਅਧੀਨ ਪੈਂਦੇ ਪਾਰਸ ਅਸਟੇਟ ਵਿਚ 13 ਸਾਲਾ ਲੜਕੀ ਦੇ ਕਤਲ ਮਾਮਲੇ ਵਿੱਚ ਅਦਾਲਤ ਨੇ ਮੁਲਜ਼ਮ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਮੁਲਜ਼ਮ ਦੀ ਅੱਜ ਇਕ ਦਿਨਾਂ ਰਿਮਾਂਡ ਖਤਮ ਹੋਣ ਤੋਂ ਬਾਅਦ ਕੋਰਟ ਵਿਚ ਪੇਸ਼ੀ ਸੀ। ਪੁਲਿਸ ਮੁਲਜ਼ਮ ਨੂੰ ਦੁਪਹਿਰ 12:30 ਵਜੇ ਸੈਸ਼ਨ ਕੋਰਟ ਲੈ ਕੇ ਪੁੱਜੀ। ਸੁਣਵਾਈ ਲਗਭਗ ਇੱਕ ਘੰਟਾ ਚੱਲੀ, ਜਿਸ ਤੋਂ ਬਾਅਦ ਕੋਰਟ ਨੇ ਮੁਲਜ਼ਮ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਮੁਲਜ਼ਮ ਨੂੰ ਇੱਕ ਦਿਨ ਦਾ ਰਿਮਾਂਡ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਵੀ ਉਹ ਰਿਮਾਂਡ ਉਤੇ ਹੀ ਸੀ।
22 ਨਵੰਬਰ ਨੂੰ ਬੱਚੀ ਦਾ ਕੀਤਾ ਸੀ ਕਤਲ
ਪਾਰਸ ਅਸਟੇਟ ਵਿਚ 22 ਨਵੰਬਰ ਨੂੰ ਖੂੰਖਾਰ ਮੁਲਜ਼ਮ ਨੇ 13 ਸਾਲਾ ਲੜਕੀ ਨੂੰ ਦਰਿੰਦਗੀ ਤੋਂ ਬਾਅਦ ਗਲਾ ਘੁੱਟ ਕੇ ਮਾਰ ਦਿੱਤਾ ਸੀ। ਪੁਲਿਸ ਨੇ ਮਾਮਲੇ ਵਿੱਚ ਲਾਪਰਵਾਹੀ ਵਰਤਣ ਵਾਲੇ ਏਐਸਆਈ ਮੰਗਤ ਰਾਮ ਨੂੰ ਬਰਖਾਸਤ ਕਰ ਦਿੱਤਾ ਸੀ ਅਤੇ ਦੋ ਪੀਸੀਆਰ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਸੀ।



