View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖ਼ਬਰਿਸਤਾਨ ਨੈੱਟਵਰਕ: ਜਲੰਧਰ ਦਿਹਾਤ ਦੇ SSP ਹਰਵਿੰਦਰ ਸਿੰਘ ਵਿਰਕ ਨੇ ਸ਼ਾਹਕੋਟ ਪੁਲਿਸ ‘ਤੇ ਸਖਤ ਕਾਰਵਾਈ ਕਰਦਿਆਂ ਥਾਣਾ ਸ਼ਾਹਕੋਟ ਦੇ ਐਸਐਚਓ (SHO) ਬਲਵਿੰਦਰ ਸਿੰਘ, ਏਐਸਆਈ (ASI) ਸੁਖਵਿੰਦਰ ਸਿੰਘ ਅਤੇ ਮਹਿਲਾ ਕਾਂਸਟੇਬਲ ਹੈਵਨਪ੍ਰੀਤ ਕੌਰ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ। ਇਹ ਕਾਰਵਾਈ ਘਰ ਵਿੱਚ ਰੇਡ ਕਰਕੇ ਸ਼ਰਾਬ ਬਰਾਮਦਗੀ ਦਿਖਾਉਣ ਦੇ ਮਾਮਲਾ ‘ਚ ਕੀਤੀ ਗਈ ਹੈ।

ਪੁਲਿਸ ‘ਤੇ ਇੱਕ ਵਿਅਕਤੀ ਖਿਲਾਫ ਝੂਠ ਕੇਸ ਦਰਜ ਕਰਨ ਦਾ ਦੋਸ਼ ਹੈ। ਜਿੱਥੇ ਪੁਲਿਸ ਖ਼ੁਦ ਆਪਣੀ ਪ੍ਰਾਈਵੇਟ ਗੱਡੀ ਦੀ ਡਿੱਗੀ ਵਿੱਚੋਂ ਨੀਲਾ ਡਰੱਮ ਕੱਢ ਕੇ ਇੱਕ ਘਰ ਵਿੱਚ ਰੱਖਦੀ ਦਿਖਾਈ ਦੇ ਰਹੀ ਹੈ ਅਤੇ ਬਾਅਦ ਵਿੱਚ ਉਨ੍ਹਾਂ ਨੇ ਉੱਥੋਂ ਸ਼ਰਾਬ ਬਰਾਮਦਗੀ ਦਾ ਦਾਅਵਾ ਕਰ ਦਿੱਤਾ।

ਦੱਸ ਦੇਈਏ ਕਿ 9 ਅਪ੍ਰੈਲ ਨੂੰ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਪਿੰਡ ਦੌਲਤਪੁਰ ਢੱਡਾ ਦੇ ਰਹਿਣ ਵਾਲੇ ਅਕਰਮ ਦੇ ਘਰੋਂ 35 ਲੀਟਰ ਲਾਹਣ ਬਰਾਮਦ ਕੀਤੀ ਹੈ। ਪਰ ਘਰ ਦੇ ਬਾਹਰ ਲੱਗੇ CCTV ਕੈਮਰੇ ਵਿੱਚ ਦੇਖਿਆ ਗਿਆ ਕਿ ਪੁਲਿਸ ਮੁਲਾਜ਼ਮ ਖ਼ੁਦ ਇੱਕ ਨੀਲਾ ਡਰੱਮ ਗੱਡੀ ਵਿੱਚੋਂ ਉਤਾਰ ਕੇ ਘਰ ਦੇ ਅੰਦਰ ਲੈ ਕੇ ਗਏ ਸਨ। ਮਹਿਜ਼ 13 ਮਿੰਟਾਂ ਵਿੱਚ ਇਹ ਸਾਰੀ ‘ਬਰਾਮਦਗੀ’ ਦਿਖਾ ਕੇ ਕੇਸ ਦਰਜ ਕਰ ਲਿਆ ਗਿਆ ਸੀ।

ਜਦਕਿ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਉਨ੍ਹਾਂ ਨੇ ਬਰਾਮਦ ਕੀਤੀ ਲਾਹਣ ਨੂੰ ਭਰਨ ਲਈ ਡਰੱਮ ਦਾ ਇੰਤਜ਼ਾਮ ਕੀਤਾ ਸੀ। ਪੁਲਿਸ ਨੇ ਦੱਸਿਆ ਕਿ ਅਕਰਮ ਅਪਰਾਧਿਕ ਰਿਕਾਰਡ ਵਾਲਾ ਵਿਅਕਤੀ ਹੈ , ਰੇਡ ਦੇ ਸਮੇਂ ਉਹ ਘਰ ‘ਚ ਨਹੀਂ ਸੀ।

ਪੁਲਿਸ ਦਾ ਪੱਖ ਹੈ ਕਿ ਬਰਾਮਦ ਕੀਤੀ ਗਈ ਲਾਹਣ ਨੂੰ ਭਰਨ ਲਈ ਡਰੱਮ ਦਾ ਇੰਤਜ਼ਾਮ ਪੁਲਿਸ ਨੇ ਖ਼ੁਦ ਕੀਤਾ ਸੀ, ਜਿਸ ਕਾਰਨ ਉਹ ਡਰੱਮ ਅੰਦਰ ਲੈ ਕੇ ਗਏ ਸਨ। ਹਾਲਾਂਕਿ, ਮਾਮਲੇ ਦੀ ਗੰਭੀਰਤਾ ਅਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਨਿਰਪੱਖ ਜਾਂਚ ਲਈ ਤਿੰਨ ਮੁਲਾਜ਼ਮਾਂ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ।

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਖ਼ਬਰਿਸਤਾਨ ਨੈੱਟਵਰਕ: ਸੋਸ਼ਲ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਉਰਫ਼ ਕਮਲ ਭਾਬੀ

|

|

|

ਖ਼ਬਰਿਸਤਾਨ ਨੈੱਟਵਰਕ: ਲਖਨਊ ਏਅਰਪੋਰਟ ‘ਤੇ ਫਲਾਈ ਦੁਬਈ ਦੇ ਜਹਾਜ਼ ਦੀ

|

|

|

ਖ਼ਬਰਿਸਤਾਨ ਨੈੱਟਵਰਕ: ਜਲੰਧਰ ਦੀ ਸ਼ਾਹਕੋਟ ਪੁਲਿਸ ‘ਤੇ ਇੱਕ ਵਿਅਕਤੀ ਖਿਲਾਫ

|

|

|

ਖ਼ਬਰਿਸਤਾਨ ਨੈੱਟਵਰਕ: ਬਾਲੀਵੁੱਡ ਦੇ ਮਸ਼ਹੂਰ ਸਿੰਗਰ-ਰੈਪਰ ਬਾਦਸ਼ਾਹ ਦਾ ‘ਟਟੀਰੀ’ ਗਾਣੇ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਅਤੇ ਹਿਮਾਚਲ ਨੂੰ ਜੋੜਨ ਵਾਲੇ ਪਠਾਨਕੋਟ-ਭਰਮੌਰ ਨੈਸ਼ਨਲ

|

|

|

ਖਬਰਿਸਤਾਨ ਨੈੱਟਵਰਕ: ਜਲੰਧਰ ਦੇ ਪੌਸ਼ ਇਲਾਕੇ ਜੀ.ਟੀ.ਬੀ. ਨਗਰ ਵਿੱਚ ਸਥਿਤ

|

|

|

ਖ਼ਬਰਿਸਤਾਨ ਨੈੱਟਵਰਕ: ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਵਿੱਚ ਪੰਜਾਬ ਦੇ ਸ਼ਰਧਾਲੂਆਂ

|

|

|

ਖ਼ਬਰਿਸਤਾਨ ਨੈੱਟਵਰਕ: ਪਾਕਿਸਤਾਨ, ਅਮਰੀਕਾ ਅਤੇ ਈਰਾਨ ਵਿਚਾਲੇ ਸ਼ਾਂਤੀ ਵਾਰਤਾ ਕਰਵਾਉਣ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ