ਜਲੰਧਰ ‘ਚ ਨੌਜਵਾਨਾਂ ‘ਚ ਸਟੰਟ ਕਰਨ ਦਾ ਕ੍ਰੇਜ਼ ਘੱਟ ਹੋਣ ਦਾ ਨਾਮ ਨਹੀਂ ਲੈ ਰਿਹਾ। ਪੁਲਿਸ ਵੱਲੋਂ ਸਟੰਟ ਕਰਨ ਵਾਲਿਆਂ ‘ਤੇ ਲਗਾਤਾਰ ਕਾਰਵਾਈ ਕੀਤੇ ਜਾਣ ਦੇ ਬਾਵਜੂਦ, ਨੌਜਵਾਨਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ। ਇਸੇ ਕਰਕੇ ਨੌਜਵਾਨ ਖੁੱਲ੍ਹੇਆਮ ਕਾਨੂੰਨ ਦੀ ਉਲੰਘਣਾ ਕਰ ਰਹੇ ਹਨ ਅਤੇ ਆਪਣੀ ਜਾਨ ਜੋਖਮ ਵਿੱਚ ਪਾ ਰਹੇ ਹਨ।
ਜਿਸ ਦੀ ਤਾਜ਼ਾ ਮਾਮਲਾ ਅੱਜ ਸਵੇਰੇ ਪੀਏਪੀ ਹਾਈਵੇਅ ਦੇ ਨੇੜੇ ਜੇਸੀ ਰਿਜ਼ੋਰਟ ਦੇ ਬਾਹਰ ਸਟੰਟ ਕਰਦੇ ਨੌਜਵਾਨ ਦੀ ਵਿਡੀਉ ਵਾਈਰਲ ਹੋ ਰਹੀ ਹੈ । ਇੱਕ ਚਿੱਟੀ ਕਾਰ 100 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲ ਰਹੀ ਹੈ, ਅਤੇ ਇੱਕ ਨੌਜਵਾਨ ਖਿੜਕੀ ਤੋਂ ਬਾਹਰ ਲਟਕ ਰਿਹਾ ਹੈ। ਇੱਕ ਰਾਹਗੀਰ ਨੇ ਵੀਡੀਓ ਬਣਾਈ। ਉਸਨੇ ਵੀਡੀਓ ‘ਚ ਦੱਸਿਆ ਕਿ ਉਸਦੀ ਕਾਰ 90 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲ ਰਹੀ ਹੈ, ਜਦੋਂ ਕਿ ਉਸਦੇ ਸਾਹਮਣੇ ਵਾਲੀ ਕਾਰ 100 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲ ਰਹੀ ਹੈ।
ਨੌਜਵਾਨ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਕਾਰ ਦੀ ਖਿੜਕੀ ਤੋਂ ਲਟਕ ਰਿਹਾ ਹੈ। ਉਸਨੇ ਵੀਡੀਓ ਰਾਹੀਂ ਨੌਜਵਾਨ ਦੇ ਪਰਿਵਾਰ ਨੂੰ ਅਪੀਲ ਕੀਤੀ ਹੈ ਕਿ ਉਹ ਬੱਚਿਆਂ ਨੂੰ ਇਸ ਤਰ੍ਹਾਂ ਆਪਣੀ ਜਾਨ ਨੂੰ ਜੋਖਮ ਵਿੱਚ ਪਾਉਣ ਤੋਂ ਰੋਕਣ। ਉਸਨੇ ਕਿਹਾ ਕਿ ਜੇਕਰ ਨੌਜਵਾਨ ਦਾ ਸੰਤੁਲਨ ਵਿਗੜ ਜਾਵੇ ਤਾਂ ਸੜਕ ‘ਤੇ ਡਿੱਗ ਜਾਂਦਾ ਹੈ, ਤਾਂ ਬਾਅਦ ਵਿੱਚ ਦੂਜੇ ਡਰਾਈਵਰਾਂ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ। ਹਾਲਾਂਕਿ, ਸੱਚਾਈ ਇਹ ਹੈ ਕਿ ਇਹ ਨੌਜਵਾਨ ਸਟੰਟ ਕਰਕੇ ਨਾ ਸਿਰਫ਼ ਆਪਣੀ ਜਾਨ, ਸਗੋਂ ਆਪਣੇ ਪਿੱਛੇ ਬੈਠੇ ਡਰਾਈਵਰਾਂ ਦੀ ਜਾਨ ਵੀ ਜੋਖਮ ਵਿੱਚ ਪਾਉਂਦੇ ਹਨ। ਇਹ ਕਿਸੇ ਵੀ ਵੇਲੇ ਭਿਆਨਕ ਹਾਦਸੇ ਦਾ ਕਾਰਨ ਬਣ ਸਕਦਾ ਹੈ।
ਕਾਰਵਾਈ ਦੀ ਮੰਗ, ਕਾਨੂੰਨ ਦੀ ਉਲੰਘਣਾ ‘ਤੇ ਸਖ਼ਤੀ ਦੀ ਲੋੜ
ਇਸ ਲਈ ਰਾਹਗੀਰਾਂ ਨੇ ਇਨ੍ਹਾਂ ਨੌਜਵਾਨਾਂ ਵਿਰੁੱਧ ਕਾਰਵਾਈ ਦੀ ਅਪੀਲ ਕੀਤੀ ਹੈ , ਤਾਂ ਜੋ ਸੜਕਾਂ ‘ਤੇ ਬੇਤਰਤੀਬ ਸਟੰਟਬਾਜ਼ੀ ਅਤੇ ਬੇਕਾਬੂ ਰਫ਼ਤਾਰ ‘ਤੇ ਰੋਕ ਲਗਾਈ ਜਾ ਸਕੇ।