ਖ਼ਬਰਿਸਤਾਨ ਨੈੱਟਵਰਕ: ਬਾਲੀਵੁੱਡ ਅਦਾਕਾਰਾ ਤੇ ਸਾਂਸਦ ਕੰਗਨਾ ਰਣੌਤ ਵੱਲੋਂ ਇੱਕ ਬਜ਼ੁਰਗ ਔਰਤ ’ਤੇ ਕੀਤੀ ਟਿੱਪਣੀ ਮਾਮਲੇ ’ਚ ਬਠਿੰਡਾ ਦੀ ਅਦਾਲਤ ‘ਚ ਸੁਣਵਾਈ ਹੋਈ। ਇਸ ਸੁਣਵਾਈ ਦੌਰਾਨ ਕੰਗਨਾ ਰਣੌਤ ਅਦਾਲਤ ’ਚ ਪੇਸ਼ ਹੋਈ। ਮਾਮਲੇ ਸਬੰਧੀ ਅਗਲੀ ਸੁਣਵਾਈ 24 ਨਵੰਬਰ ਨੂੰ ਹੋਵੇਗੀ।
ਸੁਣਵਾਈ ਮਗਰੋਂ ਕੰਗਨਾ ਰਣੌਤ ਵੱਲੋਂ ਬੇਬੇ ਮਹਿੰਦਰ ਕੌਰ ਕੋਲੋਂ ਮੁਆਫੀ ਵੀ ਮੰਗੀ ਗਈ ਹੈ।ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੰਗਨਾ ਰਣੌਤ ਨੇ ਕਿਹਾ ਕਿ ਮੈਨੂੰ ਬੇਬੇ ਮਹਿੰਦਰ ਕੌਰ ਨੂੰ ਲੈ ਕੇ ਗਲਤਫਹਿਮੀ ਹੋਈ ਸੀ। ਸੁਫਨੇ ’ਚ ਵੀ ਹੋ ਇਹ ਨਹੀਂ ਸੋਚ ਸਕਦੀ ਕਿ ਅਜਿਹੀ ਕੋਈ ਕੰਟ੍ਰੋਵਰਸੀ ਬਣੇਗੀ। ਮੈਨੂੰ ਉਸ ਟਵੀਟ ਲਈ ਅਫਸੋਸ ਹੈ। ਮੈਂ ਮਹਿੰਦਰ ਕੌਰ ਦੇ ਪਤੀ ਦੇ ਨਾਲ ਵੀ ਗੱਲਬਾਤ ਕੀਤੀ ਹੈ।
ਜਿਸ ਕੇਸ ਵਿੱਚ ਕੰਗਨਾ ਪੇਸ਼ ਹੋਈ ਉਹ 2021 ਦਾ ਹੈ, ਜਦੋਂ ਕਿਸਾਨਾਂ ਦਾ ਵਿਰੋਧ ਚੱਲ ਰਿਹਾ ਸੀ। ਉਸ ਸਮੇਂ ਦੌਰਾਨ, ਕੰਗਨਾ ਰਣੌਤ ਨੇ ਬਠਿੰਡਾ ਦੇ ਬਹਾਦਰਗੜ੍ਹ ਜੰਡੀਆ ਪਿੰਡ ਦੀ ਰਹਿਣ ਵਾਲੀ 87 ਸਾਲਾ ਕਿਸਾਨ ਮਹਿੰਦਰ ਕੌਰ ਬਾਰੇ ਟਵੀਟ ਕੀਤਾ ਸੀ।