ਖਬਰਿਸਤਾਨ ਨੈੱਟਵਰਕ- ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਕਪਿਲ ਸ਼ਰਮਾ ਨੇ ਹੁਣ ਕੈਨੇਡਾ ਤੋਂ ਬਾਅਦ ਦੁਬਈ ਵਿਚ ਆਪਣਾ ਦੂਜਾ ਕੈਪਸ ਕੈਫੇ ਖੋਲ੍ਹ ਦਿੱਤਾ ਹੈ। ਇਸ ਸਬੰਧੀ ਕਪਿਲ ਸ਼ਰਮਾ ਨੇ ਆਪਣੇ ਸੋਸ਼ਲ ਮੀਡੀਆ ਉਤੇ ਇਕ ਵੀਡੀਓ ਸਾਂਝੀ ਕੀਤੀ।
ਕੈਨੇਡਾ ਦੇ ਸਰੀ ਵਿਚ ਵੀ ਹੈ ਕੈਪਸ ਕੈਫੇ
ਜ਼ਿਕਰਯੋਗ ਹੈ ਕਿ ਕਪਿਲ ਸ਼ਰਮਾ ਦਾ ਕੈਨੇਡਾ ਦੇ ਸਰੀ ਵਿਚ ਵੀ ਕੈਪਸ ਕੈਫੇ ਹੈ, ਇਸ ਉਤੇ 3 ਵਾਰ ਫਾਇਰਿੰਗ ਵੀ ਹੋ ਚੁੱਕੀ ਹੈ। ਜਿਸ ਦੀਆਂ ਵੀਡੀਓ ਵੀ ਸਾਹਮਣੇ ਆਈਆਂ ਸਨ। ਹਾਲਾਂਕਿ ਮੁਲਜ਼ਮਾਂ ਦੀਆਂ ਤਸਵੀਰਾਂ ਵੀ ਕੈਨੇਡਾ ਪੁਲਸ ਵਲੋਂ ਜਾਰੀ ਕੀਤੀਆਂ ਗਈਆਂ ਸਨ।
ਕਪਿਲ ਸ਼ਰਮਾ ਨੇ ਇੰਸਟਾ ਉਤੇ ਵੀਡੀਓ ਕੀਤੀ ਸਾਂਝੀ
‘ਕੈਪਸ ਕੈਫੇ’ ਨੂੰ ਇੱਕ ਸ਼ਾਨਦਾਰ ਪਿੰਕ ਥੀਮ ‘ਤੇ ਆਧਾਰਿਤ ਕੀਤਾ ਗਿਆ ਹੈ, ਜਿਸ ਨੂੰ ਕਪਿਲ ਨੇ ਕੈਨੇਡਾ ਵਿੱਚ ਵੀ ਅਪਣਾਇਆ ਸੀ। ਇਸ ਕੈਫੇ ਦਾ ਅੰਦਰੂਨੀ ਹਿੱਸਾ (ਇੰਟੀਰਿਅਰ) ਬਹੁਤ ਹੀ ਖੂਬਸੂਰਤ ਅਤੇ ਦਿਲਕਸ਼ ਲਗਜ਼ਰੀ ਸਟਾਈਲ ਵਿੱਚ ਬਣਾਇਆ ਗਿਆ ਹੈ।ਸਾਂਝੀ ਕੀਤੀ ਗਈ ਵੀਡੀਓ ਦੀ ਸ਼ੁਰੂਆਤ ਦੁਬਈ ਦੀ ਪਛਾਣ ਬੁਰਜ ਖਲੀਫਾ ਦੇ ਸ਼ਾਟ ਤੋਂ ਹੁੰਦੀ ਹੈ। ਇਸ ਤੋਂ ਬਾਅਦ ਕੈਫੇ ਦਾ ਬੋਰਡ ਪਾਮ ਦੇ ਦਰੱਖਤਾਂ ਵਿਚਕਾਰ ਦਿਖਾਈ ਦਿੰਦਾ ਹੈ। ਵੀਡੀਓ ਦੇ ਅੰਤ ਵਿੱਚ ਕਪਿਲ ਸ਼ਰਮਾ ਖੁਦ ਦੋ ਕੌਫੀ ਗਿਲਾਸ ਫੜ ਕੇ ਮੁਸਕਰਾਉਂਦੇ ਹੋਏ ਮਹਿਮਾਨ ਦਾ ਸਵਾਗਤ ਕਰਦੇ ਨਜ਼ਰ ਆਉਂਦੇ ਹਨ।