ਖ਼ਬਰਿਸਤਾਨ ਨੈੱਟਵਰਕ: ਲਖਨਊ ਏਅਰਪੋਰਟ ‘ਤੇ ਫਲਾਈ ਦੁਬਈ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਕਾਠਮੰਡੂ ‘ਚ ਖ਼ਰਾਬ ਮੌਸਮ ਕਾਰਨ ਜਹਾਜ਼ ਨੂੰ ਲਖਨਊ ‘ਚ ਹੀ ਉਤਰਾਨਾ ਪਿਆ। ਜਹਾਜ਼ ‘ਚ ਕੁੱਲ 154 ਯਾਤਰੀ ਸਵਾਰ ਸਨ। ਪਾਇਲਟ ਨੇ ਲਖਨਊ ਏਅਰ ਟ੍ਰੈਫਿਕ ਕੰਟਰੋਲ (ATC) ਨਾਲ ਸੰਪਰਕ ਕਰ ਲਖਨਊ ‘ਚ ਲੈਂਡਿੰਗ ਦੀ ਇਜਾਜ਼ਤ ਮੰਗੀ।
ਜਿਸ ਤੋਂ ਬਾਅਦ, ਫਲਾਈ ਦੁਬਈ ਦੀ ਫਲਾਈਟ (FZ-1133) ਨੂੰ ਸਵੇਰੇ 8:22 ਵਜੇ ਅਮੌਸੀ ਏਅਰਪੋਰਟ ‘ਤੇ ਸੁਰੱਖਿਅਤ ਉਤਾਰਿਆ ਗਿਆ। ਜਹਾਜ਼ ਵਿੱਚ 154 ਯਾਤਰੀ ਸਵਾਰ ਸਨ। ਲਖਨਊ ਵਿੱਚ ਤਕਨੀਕੀ ਟੀਮ ਵੱਲੋਂ ਜਾਂਚ ਕਰਨ ਅਤੇ ਤੇਲ ਭਰਨ ਤੋਂ ਬਾਅਦ, ਕਰੀਬ ਡੇਢ ਘੰਟੇ ਬਾਅਦ ਸਵੇਰੇ 10 ਵਜੇ ਜਹਾਜ਼ ਨੂੰ ਮੁੜ ਕਾਠਮੰਡੂ ਲਈ ਰਵਾਨਾ ਕਰ ਦਿੱਤਾ ਗਿਆ।
ਕੀ ਹੈ ਫਲਾਈ ਦੁਬਈ?
ਫਲਾਈ ਦੁਬਈ ਦੀਆਂ ਟਿਕਟਾਂ ਹੋਰ ਕੰਪਨੀਆਂ ਦੇ ਮੁਕਾਬਲੇ ਸਸਤੀਆਂ ਮੰਨੀਆਂ ਜਾਂਦੀਆਂ ਹਨ। ਇਸ ਕੰਪਨੀ ਦੀ ਸ਼ੁਰੂਆਤ 2008 ਵਿੱਚ ਦੁਬਈ ਸਰਕਾਰ ਦੇ ਸਹਿਯੋਗ ਨਾਲ ਕੀਤੀ ਗਈ ਸੀ। ਇਸ ਦਾ ਮੁੱਖ ਦਫ਼ਤਰ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹੈ। ਇਹ ਕੰਪਨੀ ਏਸ਼ੀਆ, ਯੂਰਪ, ਅਫ਼ਰੀਕਾ ਅਤੇ ਮੱਧ ਪੂਰਬ ਦੇ ਕਈ ਸ਼ਹਿਰਾਂ ਵਿੱਚ ਆਪਣੀਆਂ ਸੇਵਾਵਾਂ ਦੇ ਰਹੀ ਹੈ ਅਤੇ ਭਾਰਤ ਦੇ ਕਈ ਮੁੱਖ ਸ਼ਹਿਰਾਂ ਤੋਂ ਵੀ ਇਸ ਦੀਆਂ ਸਿੱਧੀਆਂ ਉਡਾਣਾਂ ਉਪਲਬਧ ਹਨ।