ਲੁਧਿਆਣਾ ਦੇ ਦੀਪਨਗਰ ਇਲਾਕੇ ਵਿੱਚ ਵੀਰਵਾਰ ਦੁਪਹਿਰ ਇੱਕ ਫੈਕਟਰੀ ਵਿੱਚ ਅੱਗ ਲੱਗਣ ਕਾਰਣ ਹਫੜਾ-ਦਫੜੀ ਮਚ ਗਈ। ਇਸ ਦੌਰਾਨ ਫੈਕਟਰੀ ਅੰਦਰ ਫਸਿਆ ਕਰਮਚਾਰੀ ਬੇਹੋਸ਼ ਹੋ ਗਿਆ। ਕਰਮਚਾਰੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਫਾਇਰ ਬ੍ਰਿਗੇਡ ਵੱਲੋਂ ਅੱਗ ‘ਤੇ ਕਾਬੂ ਪਾਇਆ ਜਾ ਰਿਹਾ ਹੈ। ਜਦ ਕਿ ਘਟਨਾ ‘ਚ ਹੋਏ ਨੁਕਸਾਨ ਬਾਰੇ ਵੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ।
ਜ਼ਖਮੀ ਕਰਮਚਾਰੀ ਹਸਪਤਾਲ ਦਾਖਲ
ਦੱਸਿਆ ਜਾ ਰਿਹਾ ਹੈ ਕਿ ਇਸ ਫੈਕਟਰੀ ਵਿੱਚ ਹੋਜ਼ਰੀ ਅਤੇ ਸਰਦੀਆਂ ਦਾ ਸਮਾਨ ਤਿਆਰ ਕੀਤਾ ਜਾਂਦਾ ਹੈ। ਫੈਕਟਰੀ ਦਾ ਨਾਂ ਗੋਇਲ ਹੋਜ਼ਰੀ ਮਿਲ ਹੈ। ਪੀੜਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਉਹ ਧੁੱਪ ਸੇਕ ਰਹੇ ਸਨ, ਇਸ ਦੌਰਾਨ ਉਨ੍ਹਾਂ ਨੂੰ ਅੱਗ ਦੀ ਬੂ ਆਉਣੀ ਸ਼ੁਰੂ ਹੋ ਗਈ। ਜਿਸ ਤੋਂ ਬਾਅਦ ਉਨ੍ਹਾਂ ਨੇ ਥੱਲੇ ਜਾ ਕੇ ਦੇਖਿਆ ਕਮਰਚਾਰੀ ਅਮੀਰੀ ਪ੍ਰਸਾਦ ਬੇਹੋਸ਼ ਹੋ ਗਿਆ, ਜੋ ਕਿ ਹਸਪਤਾਲ ‘ਚ ਦਾਖਲ ਹੈ।
ਫਾਇਰ ਬ੍ਰਿਗੇਡ ਵੱਲੋਂ ਬਚਾਅ ਕਾਰਜ ਜਾਰੀ
ਜਾਣਕਾਰੀ ਅਨੁਸਾਰ ਅੱਗ ਦੁਪਹਿਰ ਕਰੀਬ 2:30 ਵਜੇ ਅੱਗ ਲੱਗੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਦੋ ਮੰਜ਼ਿਲਾ ਫੈਕਟਰੀ ਹੈ, ਜਿਸ ਵਿੱਚ ਧਾਗਾ ਅਤੇ ਸਵੇਟਰ ਬਣਾਉਣ ਲਈ ਵਰਤਿਆ ਜਾਣ ਵਾਲਾ ਕੱਚਾ ਮਾਲ ਪੂਰੀ ਤਰ੍ਹਾਂ ਸੜ ਗਿਆ ਹੈ। ਫਿਲਹਾਲ ਅੱਗ ‘ਤੇ ਕਾਬੂ ਪਾਉਣ ਦਾ ਕੰਮ ਜਾਰੀ ਹੈ।