ਖ਼ਬਰਿਸਤਾਨ ਨੈੱਟਵਰਕ: ਗੁਜਰਾਤ ਦੇ ਪੋਰਬੰਦਰ ਸੁਭਾਸ਼ਨਗਰ ਜੈੱਟੀ ‘ਤੇ ਇੱਕ ਕਿਸ਼ਤੀ ‘ਚ ਭਿਆਨਕ ਅੱਗ ਲੱਗ ਗਈ। ਜਾਮਨਗਰ ਸਥਿਤ ਐਚਆਰਐਮ ਐਂਡ ਸੰਨਜ਼ ਦੀ ਇਹ ਕਿਸ਼ਤੀ ਚੌਲਾਂ ਅਤੇ ਖੰਡ ਨਾਲ ਲੱਦੀ ਹੋਈ ਸੀ, ਜਿਸ ਵਿੱਚ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰਫਾਈਟਰਜ਼ ਤੁਰੰਤ ਤਿੰਨ ਗੱਡੀਆਂ ਨਾਲ ਮੌਕੇ ‘ਤੇ ਪਹੁੰਚ ਗਏ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
#Gujarat : पोरबंदर में लंगर डाले एक जहाज में भयानक आग लग गई।
जामनगर के एचआरएम एंड संस का यह जहाज चावल और चीनी से भरा हुआ था,
जहाज सोमालिया जा रहा था। pic.twitter.com/aAkM7I8bT4
— Kaushik Kanthecha (@Kaushikdd) September 22, 2025
ਜਾਣਕਾਰੀ ਅਨੁਸਾਰ ਚੌਲਾਂ ਨਾਲ ਲੱਦੀ ਹੋਣ ਕਾਰਨ ਕਿਸ਼ਤੀ ਵਿੱਚ ਅੱਗ ਨੇ ਥੋੜ੍ਹੇ ਸਮੇਂ ਵਿੱਚ ਹੀ ਗੰਭੀਰ ਰੂਪ ਧਾਰਨ ਕਰ ਲਿਆ, ਇਸ ਲਈ ਕਿਸ਼ਤੀ ਨੂੰ ਸਮੁੰਦਰ ਦੇ ਵਿਚਕਾਰ ਰੱਸੀਆਂ ਨਾਲ ਖਿੱਚ ਲਿਆ ਗਿਆ। ਕਿਸ਼ਤੀ ‘ਚ ਚੌਲ ਤੇ ਖੰਡ ਨਾਲ ਭਰੀਆਂ ਬੋਰੀਆ ਸਨ। ਜਾਣਕਾਰੀ ਅਨੁਸਾਰ, ਇਹ ਕਿਸ਼ਤੀ ਸੋਮਾਲੀਆ ਦੇ ਬੋਸਾਸੋ ਜਾ ਰਹੀ ਸੀ। ਫਿਲਹਾਲ ਅੱਗ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਈਦ ਹਾਦਸੇ ‘ਚ ਜਾਨ-ਮਾਲ ਦੇ ਨੁਕਸਾਨ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਫਿਲਹਾਲ ਅੱਗ ‘ਤੇ ਕਾਬੂ ਪਾਇਆ ਜਾ ਰਿਹਾ ਹੈ।