ਕੈਨੇਡਾ ‘ਚ ਬੇਹੱਦ ਮੰਗਭਾਗੀ ਖਬਰ ਸਾਹਮਣੇ ਆਈ ਹੈ। ਜਿੱਥੇ ਬਰੈਂਪਟਨ ਹਾਊਸ ‘ਚ ਅੱਗ ਲੱਗਣ ਕਾਰਣ ਇੱਕੋ ਹੀ ਪਰਿਵਾਰ ਦੇ 4 ਜੀਅ ਅੱਗ ‘ਚ ਜਿੰਦਾਂ ਸੜ ਗਏ। ਇਸ ਹਾਦਸੇ ‘ਚ 2 ਸਾਲ ਦੇ ਬੱਚੇ ਦੀ ਵੀ ਮੌਤ ਹੋ ਗਈ। ਲੁਧਿਆਣਾ ਦੇ ਰਹਿਣ ਵਾਲਾ ਪਰਿਵਾਰ ਕਈ ਸਾਲਾਂ ਤੋਂ ਕੈਨੇਡਾ ਦੇ ਬਰੈਂਪਟਨ ਵਿੱਚ ਰਹਿ ਰਹੇ ਸਨ। ਜਿਸ ਕਾਰਣ ਉਨ੍ਹਾਂ ਦੇ ਪਿੰਡ ‘ਚ ਸੋਗ ਦੀ ਲਹਿਰ ਹੈ। ਕੈਨੇਡੀਅਨ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।
ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਹੈਪੀ ਸ਼ੰਕਰ ਨੇ ਦੱਸਿਆ ਕਿ ਘਟਨਾ ਸਮੇਂ ਪਰਿਵਾਰ ਦੇ ਮੈਂਬਰ ਜੁਗਰਾਜ ਸਿੰਘ ਨੂੰ ਘਰੋਂ ਕੱਢਣ ਵਿੱਚ ਮੁਸ਼ਕਿਲ ਨਾਲ ਕਾਮਯਾਬ ਹੋਏ। ਅੱਗ ਲੱਗਣ ਤੋਂ ਬਾਅਦ ਉਸਦੀ ਪਤਨੀ ਨੇ ਵੀ ਛੱਤ ਤੋਂ ਛਾਲ ਮਾਰ ਦਿੱਤੀ। ਹੈਪੀ ਨੇ ਦੱਸਿਆ ਕਿ ਜੁਗਰਾਜ ਦੀ ਪਤਨੀ ਅਰਸ਼ਵੀਰ ਕੌਰ ਛੱਤ ਤੋਂ ਛਾਲ ਮਾਰਨ ਤੋਂ ਬਚ ਗਈ, ਪਰ ਉਸਦੇ ਅਣਜੰਮੇ ਬੱਚੇ ਦੀ ਹਾਦਸੇ ਵਿੱਚ ਮੌਤ ਹੋ ਗਈ। ਦੋਵਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੀ ਹਾਲਤ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਹੈਪੀ ਨੇ ਦੱਸਿਆ ਕਿ ਇਸ ਅੱਗ ਵਿੱਚ ਉਸਦੇ ਪਰਿਵਾਰ ਦੇ ਹਰਿੰਦਰ, ਅਨੂ, ਗੁਰਜੀਤ ਕੌਰ ਅਤੇ ਇੱਕ ਦੋ ਸਾਲ ਦੇ ਬੱਚੇ ਦੀ ਮੌਤ ਹੋ ਗਈ। ਇਸ ਤੋਂ ਬਾਅਦ ਪਿੰਡ ਦੇ ਕੁਝ ਲੋਕ ਕੈਨੇਡਾ ਜਾ ਰਹੇ ਹਨ। ਘਟਨਾ ਨਾਲ ਸਬੰਧਤ ਇੱਕ ਵੀਡੀਓ ਵੀ ਸਾਹਮਣੇ ਆਈ ਹੈ।ਅੰਤਿਮ ਸੰਸਕਾਰ ਬਾਰੇ ਅਜੇ ਕੋਈ ਰਸਮੀ ਫੈਸਲਾ ਨਹੀਂ ਲਿਆ ਗਿਆ ਹੈ। ਕੈਨੇਡੀਅਨ ਏਜੰਸੀਆਂ ਇਸ ਘਟਨਾ ਦੀ ਜਾਂਚ ਕਰ ਰਹੀਆਂ ਹਨ।