ਚੰਡੀਗੜ੍ਹ ਵਿੱਚ ਠੰਡ ਦੇ ਮੱਦੇਨਜ਼ਰ ਸਕੂਲਾਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ। ਜਿਸ ਕਾਰਣ ਹੁਣ ਸਾਰੇ ਸਰਕਾਰੀ, ਨਿੱਜੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਸਕੂਲ 17 ਜਨਵਰੀ ਤੱਕ ਬੰਦ ਰਹਿਣਗੇ। ਸਕੂਲ ਪਹਿਲਾਂ 15 ਜਨਵਰੀ ਨੂੰ ਦੁਬਾਰਾ ਖੁੱਲ੍ਹਣੇ ਸਨ, ਪਰ ਪ੍ਰਸ਼ਾਸਨ ਨੇ ਇਸ ਨੂੰ ਵਧਾਉਣ ਦਾ ਐਲਾਨ ਕੀਤਾ।
ਪੰਜਾਬ ਵਿੱਚ, ਸਕੂਲ ਵੀ 13 ਜਨਵਰੀ ਤੱਕ ਬੰਦ ਹਨ। ਹਾਲਾਂਕਿ, ਛੁੱਟੀਆਂ ਵਧਾਉਣ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਉੱਥੇ ਹੀ ਪੰਜਾਬ ‘ਚ ਵੀ ਛੁੱਟੀਆਂ ਵਧਾਉਣ ਦੀ ਮੰਗ ਊਠ ਰਹੀ ਹੈ। ਉੱਥੇ ਹੀ ਸੋਸ਼ਲ ਮੀਡੀਆ ‘ਤੇ ਸੂਬੇ ‘ਚ ਛੁੱਟੀਆਂ ਨੂੰ ਲੈ ਕੇ ਕਈ ਅਫਹਾਵਾਂ ਵੀ ਉੱਡ ਰਹੀਆਂ ਹਨ। ਉੱਥੇ ਹੀ ਸਿੱਖਿਆ ਮੰਤਰੀ ਦੇ ਫਰਜ਼ੀ ਆਈਡੀ ਤੋਂ ਇਹ ਕਿਹਾ ਗਿਆ ਹੈ ਕਿ, ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ, ਸਕੂਲ 17 ਜਨਵਰੀ, 2026 ਤੱਕ ਬੰਦ ਰਹਿਣਗੇ।

ਹਾਲਾਂਕਿ, ਜਦੋਂ ਅਸੀਂ ਸਿੱਖਿਆ ਮੰਤਰੀ ਦੇ ਸੋਸ਼ਲ ਮੀਡੀਆ ਹੈਂਡਲ ਦੀ ਜਾਂਚ ਕੀਤੀ, ਤਾਂ ਅਜਿਹੀ ਕੋਈ ਪੋਸਟ ਕਿਤੇ ਵੀ ਸਾਂਝੀ ਨਹੀਂ ਕੀਤੀ ਗਈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਵਾਇਰਲ ਪੋਸਟ ਜਾਅਲੀ ਹੈ। ਇਹ ਲੋਕਾਂ ਨੂੰ ਗੁੰਮਰਾਹ ਕਰਨ ਲਈ ਸਾਂਝੀ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਸਕੂਲ ਬੰਦ ਕਰਨ ਬਾਰੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਹੈ।